PunjabTop News

ਲੋਕਾਂ ਤੋਂ ਮੋਬਾਇਲ ਝਪਟਨ ਵਾਲੇ ਪੁਲਿਸ ਨੇ ਕੀਤੇ ਕਾਬੂ

The police arrested those who stole mobile phones from people

ਫਰੀਦਕੋਟ : ਪਿਛਲੇ ਦਿਨਾਂ ‘ਚ ਫਰੀਦਕੋਟ ਸ਼ਹਿਰ ਅੰਦਰ ਲਾਗਾਤਰ ਵੱਧ ਰਹੀਆਂ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਸ਼ਰਾਰਤੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ। ਜਿਸ ਦੌਰਾਨ ਸ਼ਹਿਰ ਅੰਦਰ ਘੁੰਮ ਰਹੇ ਦੋ ਸਕੂਟੀ ਸਵਾਰਾਂ ਨੂੰ ਮੌਕੇ ਕਾਬੁ ਕੀਤਾ ਜੋ ਇੱਕ ਦੁੱਧ ਦਾ ਕੰਮ ਕਰਨ ਵਾਲੇ ਤੋਂ ਮੋਬਾਇਲ ਝਪਟ ਕੇ ਭੱਜ ਰਹੇ ਸਨ। ਇਹ ਸਭ ਸੀਸੀਟੀਵੀ ਦੇ ਕੈਮਰਿਆਂ ਚ ਕੈਂਦ ਹੋ ਗਿਆ ਹੈ।

Amritpal ਬਾਰੇ Bhagwant Mann ਦਾ ਪਹਿਲਾ ਵੱਡਾ ਬਿਆਨ, ਦੇਸ਼ ਭਰ ‘ਚ ਛਿੜੀ ਚਰਚਾ | D5 Channel Punjabi

ਪੁਲਿਸ ਦਾ ਕਹਿਣਾ ਹੈ ਕਿ ਵਧ ਰਹੀਆਂ ਵਾਰਦਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਕਾਰਵਾਈ ਦੌਰਾਨ ਦੋ ਵਿਅਕਤੀ ਜਸਕਰਨ ਸਿੰਘ ਅਤੇ ਧਰਮਪਾਲ ਜੋ ਫਰੀਦਕੋਟ ਦੇ ਹੀ ਰਹਿਣ ਵਾਲੇ ਹਨ। ਇਨ੍ਹ ਨੂੰ ਕਾਬੁ ਕਰ ਸਕੂਟੀ ਵੀ ਕਬਜ਼ੇ ਚ ਲੈ ਲਈ ਗਈ ਅਤੇ ਜਾਂਚ ਦੌਰਾਨ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਵੱਲੋਂ ਵੱਖ ਵੱਖ ਜਗ੍ਹਾਵਾਂ ਤੋਂ ਝਪਟੇ ਗਏ ਕੁੱਲ 20 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਪੁਲਿਸ ਨੇ ਦੋਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button