NewsEntertainment

SRK B’DAY SPECIAL : ਬਚਪਨ ਤੋਂ ਜਵਾਨੀ, ਇਹ ਹੈ ਸ਼ਾਹਰੁਖ ਦੀ ਗਜ਼ਬ ਕਹਾਣੀ ! ਦੇਖੋ ਤਸਵੀਰਾਂ

ਨਵੀਂ ਦਿੱਲੀ : ਸਾਲ ਦੇ 11ਵੇਂ ਮਹੀਨੇ ਦਾ ਇਹ ਦੂਜਾ ਦਿਨ ਇਤਿਹਾਸ ਵਿੱਚ ਬਾਲੀਵੁੱਡ ਦੇ ਇੱਕ ਲਾਜਵਾਬ ਅਦਾਕਾਰ ਸ਼ਾਹਰੂਖ ਖਾਨ ( Shah Rukh Khan) ਦੇ ਜਨਮਦਿਨ ਦੇ ਤੌਰ ‘ਤੇ ਦਰਜ ਹੈ। ਸ਼ਾਹਰੁਖ ਖਾਨ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। 2 ਨਵੰਬਰ 1965 ਨੂੰ ਦਿੱਲੀ ਵਿੱਚ ਜਨਮੇ ਸ਼ਾਹਰੁਖ ਨੇ ਟੈਲੀਵਿਜ਼ਨ ‘ਤੇ ਸਿਰੀਅਲਜ਼ ‘ਚ ਆਪਣੀ ਪਹਿਚਾਣ ਬਣਾਉਣ ਤੋਂ ਬਾਅਦ ਫਿਲਮਾਂ ਵੱਲ ਰੁੱਖ ਕੀਤਾ ਅਤੇ ‘ਦੀਵਾਨਾ ਉਨ੍ਹਾਂ ਦੀ ਪਹਿਲੀ ਫਿਲਮ ਸੀ। ਅੱਜ ਅਸੀਂ ਸ਼ਾਹਰੁਖ ਬਾਰੇ ਕੁਝ ਦਿਲਚਸਪ ਗੱਲਾਂ ਜ਼ਰੂਰ ਦੱਸਣਾ ਚਾਹਾਂਗੇ।

1541128367 shah rukh khan birthday mannat

ਸ਼ੁਰੂਆਤ ਕਰਦੇ ਹਾਂ ਸ਼ਾਹਰੁਖ ਦੇ ਬਚਪਨ ਦੇ ਨਾਮ ਤੋਂ, ਉਨ੍ਹਾਂ ਨੂੰ ਸਕੂਲ ਵਿੱਚ ਮੇਲ ਟ੍ਰੇਨ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਸ਼ਾਹਰੁਖ ਚੰਗੇ ਦੌੜਾਕ ਸਨ ਅਤੇ ਕਈ ਦੌੜਾਂ ਜਿੱਤ ਕੇ ਉਨ੍ਹਾਂ ਨੇ ਆਪਣੇ ਨਾਮ ਕੀਤੀਆਂ ਸਨ। ਜਿਸ ਕਰਕੇ ਉਨ੍ਹਾਂ ਨੂੰ ਇਸ ਨਾਮ ਨਾਲ ਬੁਲਾਇਆ ਜਾਂਦਾ ਸੀ।

ਫਕੀਰ ਦੀ ਭਵਿੱਖਬਾਣੀ

ਸ਼ਾਹਰੁਖ ਇੱਕ ਵਾਰ ਆਪਣੀ ਮਾਂ ਦੇ ਨਾਲ ਅਜ਼ਮੇਰ ਸ਼ਰੀਫ਼ ਦੀ ਦਰਗਾਹ ਤੇ ਗਏ ਜਿਥੇ ਸ਼ਾਹਰੁਖ ਦਾ ਬਟੂਆ ਕਿਸੇ ਨੇ ਚੋਰੀ ਕਰ ਲਿਆ। ਜਦੋਂ ਸ਼ਾਹਰੁਖ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇੱਕ ਫ਼ਕੀਰ ਨੇ ਉਸਨੂੰ ਰੋਕਿਆ ਤੇ ਕਿਹਾ ਕਿ ਤੇਰੇ ਪੈਸੇ ਖੋ ਗਏ ਹਨ ? ਸ਼ਾਹਰੁਖ ਨੇ ਜਦੋਂ ਕਿਹਾ ਹਾਂ ਤਾਂ ਫ਼ਕੀਰ ਬੋਲਿਆ ਕਿ 100 ਰੁਪਏ ਲਈ ਪਰੇਸ਼ਾਨ ਕਿਉਂ ਹੁੰਦਾ ਹੈ ਜਦੋਂ ਤੇਰੇ ਕੋਲ ਕਰੋੜਾਂ ਆਉਣ ਵਾਲੇ ਹਨ।

shahrukh

ਐਕਟਰ ਨਹੀਂ ਬਣਨਾ ਚਾਹੁੰਦੇ ਸਨ ਸ਼ਾਹਰੁਖ ਖਾਨ

ਬਾਲੀਵੁੱਡ ਦੇ ਕਿੰਗ ਖਾਨ ਅੱਜ ਬੇਸ਼ਕ ਬਾਦਸ਼ਾਹ ਹਨ ਤੇ ਕਰੋੜਾਂ ਦਿਲਾਂ ਤੇ ਰਾਜ਼ ਕਰਦੇ ਹਨ। ਪਰ ਐਕਟਿੰਗ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਸੀ।ਸ਼ਾਹਰੁਖ ਇੱਕ ਹਾਕੀ ਖਿਡਾਰੀ ਬਣਨਾ ਚਾਹੁੰਦੇ ਸਨ, ਪਰ ਕਿਸੇ ਵਜਾ ਕਰਕੇ ਉਨ੍ਹਾਂ ਨੂੰ ਖੇਡ ਵਿੱਚ ਹੀ ਛੱਡਣੀ ਪਈ।

1541124148 happy birthday shah rukh khan throwback photos

ਗੌਰੀ ਨੂੰ ਕਹਿੰਦੇ ਹਨ ਪਹਿਲਾ ਪਿਆਰ

ਸ਼ਾਹਰੁਖ ਨੇ ਹਮੇਸ਼ਾ ਗੌਰੀ ਨੂੰ ਆਪਣਾ ਪਹਿਲਾ ਪਿਆਰ ਦਸਿਆ ਹੈ। ਕਿਉਂਕਿ ਜਦੋਂ ਉਹ ਗੌਰੀ ਨੂੰ ਪਸੰਦ ਕਰਦੇ ਸਨ ਤਦ ਉਨ੍ਹਾਂ ਦੀ ਉਮਰ 18 ਸਾਲ ਦੀ ਸੀ ਅਤੇ ਗੌਰੀ ਦੀ 14 ਸਾਲ ਦੀ। ਸ਼ਾਹਰੁਖ ਨੇ ਦੱਸਿਆ ਕਿ ਗੌਰੀ ਉਹ ਕੁੜੀ ਸੀ ਜਿਨ੍ਹਾਂ ਨਾਲ ਉਨ੍ਹਾਂ ਨੇ 3 ਸਕਿੰਟ ਤੋਂ ਜ਼ਿਆਦਾ ਗੱਲ ਕੀਤੀ ਸੀ।

dc Cover r57pnth2i294dbkevroukaabh2 20161025150858.Medi 768x430

ਸ਼ਾਹਰੁਖ ਨੇ ਪਤਨੀ ਗੌਰੀ ਨੂੰ ਕੇਕ ਖਿਲਾ ਕੇ ਜਨਮਦਿਨ ਮਨਾਇਆ। ਮੰਨਤ ਦੇ ਬਾਹਰ ਉਨ੍ਹਾਂ ਦੇ ਫੈਨਜ਼ ਦਾ ਜਮਾਵੜਾ ਵੇਖਣ ਵਾਲਾ ਸੀ। ਸ਼ਾਹਰੁਖ ਨੇ ਮੰਨਤ ਤੋਂ ਬਾਹਰ ਆ ਕੇ ਦੋਵੇਂ ਹੱਥ ਜੋੜ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button