InternationalTop News

Sri Lanka : ਰਾਨਿਲ ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਸ਼੍ਰੀਲੰਕਾ : ਸ਼੍ਰੀਲੰਕਾ ਦੇ ਚੋਟੀ ਦੇ ਸਿਆਸਤਦਾਨ ਰਾਨਿਲ ਵਿਕਰਮਸਿੰਘੇ ਨੇ ਵੀਰਵਾਰ ਨੂੰ ਦੇਸ਼ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਨਿਲ ਨੂੰ ਬੁੱਧਵਾਰ ਨੂੰ ਸੰਸਦ ਨੇ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਵਿਕਰਮਸਿੰਘੇ ਇਸ ਤੋਂ ਪਹਿਲਾਂ ਲੰਬੇ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।

ਜਗਰੂਪ ਰੂਪਾ ਦੀ ਲਾਸ਼ ਲੈਣ ਪਹੁੰਚੇ ਮਾਪੇ, ਦੇਖੋ ਕਿਵੇ ਕਰਨਗੇ ਸਸਕਾਰ | D5 Channel Punjabi

73 ਸਾਲਾ ਰਾਨਿਲ ਵਿਕਰਮਾਸਿੰਘੇ ਨੂੰ ਸ੍ਰੀਲੰਕਾ ਦੇ ਚੀਫ਼ ਜਸਟਿਸ ਜਯੰਤ ਜੈਸੂਰੀਆ ਨੇ ਅਹੁਦੇ ਦੀ ਸਹੁੰ ਚੁਕਾਈ। ਸ਼੍ਰੀਲੰਕਾ ਭਿਆਨਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਿਕਰਮਸਿੰਘੇ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਤੇ ਅਜ਼ਮਾਇਸ਼ ਦੇਸ਼ ਨੂੰ ਇਸ ਸੰਕਟ ਵਿੱਚੋਂ ਕੱਢ ਕੇ ਲੀਹ ‘ਤੇ ਲਿਆਉਣਾ ਹੈ।

Amritsar Encounter ਵਾਲੀ ਜਗ੍ਹਾ ਪਹੁੰਚਿਆ DCP Mukhwinder Singh Bhullar | D5 Channel Punjabi

ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਤੋਂ ਭੱਜਣ ਅਤੇ ਫਿਰ ਅਸਤੀਫਾ ਦੇਣ ਤੋਂ ਬਾਅਦ ਵਿਕਰਮਸਿੰਘੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਉਹ ਦੇਸ਼ ਦੇ ਸੰਵਿਧਾਨ ਅਨੁਸਾਰ ਸੰਸਦ ਦੁਆਰਾ ਚੁਣੇ ਜਾਣ ਵਾਲੇ ਪਹਿਲੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਹਨ।ਬੀਤੇ ਦਿਨ ਸ੍ਰੀਲੰਕਾ ਦੀ 225 ਮੈਂਬਰੀ ਸੰਸਦ ਨੇ ਕੱਲ੍ਹ ਵਿਕਰਮਾਸਿੰਘੇ ਨੂੰ ਨਵਾਂ ਰਾਸ਼ਟਰਪਤੀ ਚੁਣਿਆ। ਉਨ੍ਹਾਂ ਨੂੰ 134 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਅਤੇ ਸੱਤਾਧਾਰੀ ਪਾਰਟੀ ਦੇ ਅਸੰਤੁਸ਼ਟ ਨੇਤਾ ਦੁੱਲਾਸ ਅਲਹਪਾਰੁਮਾ ਨੂੰ 82 ਵੋਟਾਂ ਮਿਲੀਆਂ ਅਤੇ ਅਨੁਰਾ ਕੁਮਾਰਾ ਦਿਸਾਨਾਇਕ ਨੂੰ ਸਿਰਫ਼ ਤਿੰਨ ਵੋਟਾਂ ਮਿਲੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button