SportsBreaking NewsD5 specialNews

Sourav Ganguly ਦੀ ਫਿਰ ਹੋਈ ਐਂਜੀਓਪਲਾਸਟੀ, ਲਗਾਏ ਗਏ ਦੋ ਸਟੈਂਟ

ਕੋਲਕਾਤਾ : ਭਾਰਤੀ ਕ੍ਰਿਕੇਟ ਟੀਮ ਦੇ ਪੂਰਵ ਕਪਤਾਨ ਅਤੇ ਮੌਜੂਦਾ ਭਾਰਤੀ ਕ੍ਰਿਕੇਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਵੀਰਵਾਰ ਨੂੰ ਸਫਲ ਐਂਜੀਓਪਲਾਸਟੀਕੀਤੀ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਹੈ। ਅਪੋਲੋ ਹਸਪਤਾਲ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮੰਗਲਵਾਰ ਰਾਤ ਬੇਚੈਨੀ ਅਤੇ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਗਾਂਗੁਲੀ ਨੂੰ ਬੁੱਧਵਾਰ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ।

ਲਓ ਪੰਧੇਰ ਨੇ ਦੱਸਿਆ ਲਾਲ ਕਿਲ੍ਹੇ ਦਾ ਸਾਰਾ ਸੱਚ!ਜਥੇਬੰਦੀਆਂ ਨੂੰ ਦਿੱਤਾ ਸਿੱਧਾ ਜਵਾਬ?

ਹਸਪਤਾਲ ਨੇ ਆਪਣੇ ਬਿਆਨ ‘ਚ ਕਿਹਾ, ਡਾ. ਆਫਤਾਬ ਖਾਨ ਅਤੇ ਉਨ੍ਹਾਂ ਦੀ ਟੀਮ ‘ਚ ਸ਼ਾਮਿਲ ਡਾ. ਅਸ਼ਵਿਨ ਮਹਿਤਾ, ਡਾ. ਦੇਵੀ ਸ਼ੈੱਟੀ, ਅਜੀਤ ਦੇਸਾਈ, ਡਾ. ਸਰੋਜ ਮੰਡਾਲ ਅਤੇ ਸਪਤਾਸ਼ੀ ਬਾਸੂ ਨੇ 28 ਜਨਵਰੀ, 2021 ਨੂੰ ਕੋਲਕਾਤਾ ਦੇ ਅਪੋਲੋ ਗਲੈਨੀਗਲਜ਼ ਹਸਪਤਾਲ ‘ਚ ਸੌਰਵ ਗਾਂਗੁਲੀ ਦਾ ਸਫਲਤਾਪੂਰਵਕ ਐਂਜੀਓਪਲਾਸਟੀ ਕੀਤਾ ਅਤੇ ਦੋ ਸਟੇਂਟ ਲਗਾਏ ਗਏ। ਗਾਂਗੁਲੀ ਦੀ ਹਾਲਤ ਸਥਿਰ ਹੈ ਅਤੇ ਇਸ ‘ਤੇ ਨਜ਼ਰ ਰੱਖੀ ਜਾ ਰਹੀ ਹੈ।

26 ਜਨਵਰੀ ਨੂੰ ਚੱਲੀ ਗੋਲੀ ਦਾ ਸੱਚ ਆਇਆ ਬਾਹਰ!ਸ਼ਹੀਦ ਹੋਏ ਕਿਸਾਨ ਦੇ ਦਾਦੇ ਦੇ ਖੁਲਾਸੇ!ਪੋਸਟਮਾਰਟ ਦੀ ਰਿਪੋਰਟ ਆਈ ਸਾਹਮਣੇ

ਭਾਰਤ ਦੇ ਪੂਰਵ ਕਪਤਾਨ ਨੂੰ ਇਸ ਮਹੀਨੇ ਦੀ ਸ਼ੁਰੂਆਤ ‘ਚ ਆਪਣੇ ਨਿੱਜੀ ਜਿਮ ‘ਚ ਵਰਕਆਉਟ ਕਰਨ ਦੇ ਦੌਰਾਨ ਬਲੈਕਆਉਟ ਦਾ ਸਾਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਨੂੰ 2 ਜਨਵਰੀ ਨੂੰ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਗਾਂਗੁਲੀ ਨੇ 7 ਜਨਵਰੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਐਂਜੀਓਪਲਾਸਟੀ ਅਤੇ ਹੋਰ ਸਬੰਧਤ ਟੈਸਟ ਕਰਵਾਏ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button