Breaking NewsD5 specialEntertainmentNews

Sonu Sood ਵਲੋਂ ਪਿੰਡ ਵਾਸੀਆਂ ਨੇ ਕੀਤੀ ਮਦਦ ਦੀ ਅਪੀਲ, ਅਦਾਕਾਰ ਬੋਲੇ – ਹੁਣ ਇਹੀ ਰਹਿ ਗਿਆ ਸੀ ਬਾਕੀ….

ਮੁੰਬਈ : ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਂਮਾਰੀ ਦੇ ਵਿੱਚ ਕਈ ਲੋੜਵੰਦ ਲੋਕਾਂ ਦੀ ਮਦਦ ਕਰ ਸੁਰਖੀਆਂ ਵਿੱਚ ਆਏ। ਉਸ ਤੋਂ ਬਾਅਦ ਲਗਾਤਾਰ ਉਹ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹੈ। ਇਹੀ ਨਹੀ ਸਗੋਂ ਅੱਜ ਵੀ ਉਹ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹੱਟਦੇ। ਇਸ ‘ਚ ਇੱਕ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਦਰਅਸਲ, ਟਵਿੱਟਰ ‘ਤੇ ਬਾਸੂ ਗੁਪਤਾ ਨਾਮ ਦੇ ਇੱਕ ਉਪਭੋਗਤਾ ਨੇ ਸੋਨੂ ਸੂਦ ਨੂੰ ਟੈਗ ਕਰ ਲਿਖਿਆ, “ਸੋਨੂ ਸੂਦ ਸਰ, ਸਾਡੇ ਪਿੰਡ ‘ਚ ਇੱਕ ਲੰਗੂਰ ਬਾਂਦਰ ਦਹਿਸ਼ਤ ਕਾਰਨ ਦਰਜਨਾਂ ਲੋਕ ਜ਼ਖਮੀ ਹੋਏ ਹਨ। ਇਸ ਲਈ, ਤੁਹਾਨੂੰ ਬੇਨਤੀ ਹੈ ਕਿ ਬਾਂਦਰ ਨੂੰ ਸਾਡੇ ਪਿੰਡ ਤੋਂ ਕਿਤੇ ਦੂਰ ਜੰਗਲ ਵਿੱਚ ਭੇਜ ਦਿਓ।” ਉਸ ਯੂਜ਼ਰ ਨੇ ਅਖ਼ਬਾਰ ‘ਚ ਛੱਪੀ ਇੱਕ ਖ਼ਬਰ ਦੀ ਤਸਵੀਰ ਵੀ ਨਾਲ ਸਾਂਝੀ ਕੀਤੀ ਹੈ।

ਉਥੇ ਹੀ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸੋਨੂ ਸੂਦ ਨੇ ਮਜ਼ਾਕ ਅੰਦਾਜ ਵਿੱਚ ਲਿਖਦੇ ਹੋਏ ਕਿਹਾ – ”ਬਸ ਹੁਣ ਬਾਂਦਰ ਫੜਨਾ ਹੀ ਬਾਕੀ ਰਹਿ ਗਿਆ ਸੀ ਦੋਸਤ। ਪਤਾ ਭੇਜੋ, ਇਹ ਵੀ ਕਰਕੇ ਦੇਖ ਲੈਂਦੇ ਹਾਂ।” ਧਿਆਨ ਯੋਗ ਹੈ ਕਿ ਸੋਨੂ ਸੂਦ ਨੇ ਕਰੋਨਾ ਮਹਾਂਮਾਰੀ ਦੇ ਦੌਰਾਨ ਕਈ ਲੋੜਵੰਦ ਲੋਕਾਂ ਦੀ ਬਹੁਤ ਮਦਦ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button