Breaking NewsD5 specialNewsPoliticsPunjab

Simarjeet Bains | ਕਿੱਥੇ ਦੱਬਦੈ ਸਿਮਰਜੀਤ ਬੈਂਸ, ਰਿਕਾਰਡਿੰਗ ਲਾ ਕੇ DC ਨੂੰ ਲਾਇਆ ਫੋਨ | MLA ਹੋਵੇ ਤਾਂ ਬੈਂਸ ਵਰਗਾ

ਲੁਧਿਆਣਾ : ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਕਿੰਨਾ ਕੁ ਸਰਗਰਮ ਹੈ ਇਹ ਸਭ ਜਾਣਦੇ ਨੇ ਅਤੇ ਇਹ ਟਰਾਂਸਪੋਰਟ ਕਿਸ ਦੀ ਹੈ ਇਸ ਬਾਰੇ ਕਿਸੇ ਤੋਂ ਕੋਈ ਲੁਕੋ ਨਹੀਂ ਹੈ। ਲੁਧਿਆਣਾ ਵਿੱਚ ਜੁਝਾਰ ਬੱਸ ਸਰਵਿਸ ਦੀ ਇੱਕ ਅਜਿਹੀ ਦੀ ਕਰਤੂਤ ਸਾਹਮਣੇ ਆਈ ਹੈ ਜੋ ਪਰਵਾਸੀਆਂ ਨੂੰ ਗੋਂਡਾ ਪਹੁੰਚਾਉਣ ਲਈ 3300 ਰੁਪਏ ਸੀ ਪਰ ਸਵਾਰੀ ਵਸੂਲ ਰਹੇ ਹਨ। ਜਦੋਂ ਕਿ ਆਮ ਕਿਰਾਇਆ ਸਰਕਾਰੀ ਬੱਸ ਦੇ ਵਿਚ 650 ਰੁਪਏ ਹੈ, ਮੌਕੇ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਪਹੁੰਚ ਗਏ ਅਤੇ ਇਸ ਪੂਰੇ ਗੋਰਖ ਧੰਦੇ ਦਾ ਪਰਦਾਫਾਸ਼ ਕਰ ਦਿੱਤਾ। ਇਸ ਦੌਰਾਨ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਕੋਲੋ ਇਸ ਬੱਸ ਵਿਚ ਸਫ਼ਰ ਕਰਨ ਲਈ 3300 ਰੁਪਏ ਲਏ ਜਾ ਰਹੇ ਹਨ।

Punjab Cabinet Ministers Vs Chief Secretary | LIVE | Manpreet Badal Vs Karan Avtar Singh

ਜਦੋਂ ਕੇ ਆਮ ਕਿਰਾਇਆ 650 ਰੁਪਏ ਹੈ ਮਜਬੂਰੀ ਕਾਰਨ ਉਨ੍ਹਾਂ ਨੂੰ ਜਾਣਾ ਪੇ ਰਿਹਾ ਹੈ। ਜਦੋਂ ਮੌਕੇ ਤੇ ਸਿਮਰਜੀਤ ਬੈਂਸ ਪੁੱਜੇ ਤਾਂ ਕਈ ਸਵਰੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪੈਸੇ ਵਾਪਿਸ ਮੰਗੇ। ਉਧਰ ਦੂਜੇ ਪਾਸੇ ਜਦੋਂ ਅਸੀਂ ਬੱਸ ਮੁਲਾਜ਼ਿਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ 3000 ਰੁਪਏ ਕਿਰਾਇਆ ਲ਼ੇ ਰਹੇ ਹਾਂ ਇੱਕ ਬੱਸ ਚ 26 ਸਵਾਰੀਆਂ ਲਿਜਾਈਆਂ ਜਾ ਰਹੀਆਂ ਨੇ ਅਤੇ ਉਨ੍ਹਾਂ ਦਾ ਖਰਚਾ ਹੀ ਪੂਰਾ ਹੋ ਰਿਹਾ ਹੈ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਉਨ੍ਹਾਂ ਕੋਲ ਡਿਪਟੀ ਕਮਿਸ਼ਨਰ ਦੀ ਆਗਿਆ ਵੀ ਹੈ। ਜਦੋਂ ਕੇ ਅਜਿਹੀ ਕੋਈ ਵੀ ਪ੍ਰਮਿਸ਼ਨ ਕਿਸੇ ਨੂੰ ਨਹੀਂ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button