Sidhu Moosewala news Update : ਸਾਨੂੰ ਇੰਨਸਾਫ਼ ਦਿਓ, ਮੈਨੂੰ ਲੋਕਾਂ ਦਾ ਇਕਠ ਕਰਨ ਲਈ ਮਜ਼ਬੂਰ ਨਾ ਕਰੋ ਜੇਕਰ ਉਹ ਚਾਹੁੰਦੇ ਹੋ ਤਾਂ ਉਹ ਵੀ ਦਿਖਾ ਦਿਆਂਗੇ : ਬਲਕੌਰ ਸਿੰਘ ਸਿੱਧੂ
ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੀ ਮੌਤ ਦੀ ਇੰਨਸਾਫ ਦੇ ਲਈ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਸਿੱਧੂ ਮੂਸੇਵਾਲਾ ਦੇ ਮਾਂ-ਬਾਪ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਇਹ ਧਰਨਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ CM ਮਾਨ ਨਾਲ 20 ਤਰੀਕ ਨੂੰ ਮੀਟਿੰਗ ਪੱਕਾ ਕਰਨ ਤੋਂ ਬਾਅਦ ਖ਼ਤਮ ਕੀਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ CM ਮਾਨ ਤੁਹਾਡਾ ਆਪਣਾ ਮੰਤਰੀ ਹੈ ਤੁਹਾਨੂੰ ਇੰਸਾਫ਼ ਜਲਦ ਮਿੱਲੂ।
ਅਚਾਨਕ ਵਿਧਾਨ ਸਭਾ ਪਹੁੰਚੇ ਮੂਸੇਵਾਲਾ ਦੇ ਮਾਪੇ, ਘੇਰ ਲਿਆ ਮੁੱਖ ਮੰਤਰੀ ! ਸਰਕਾਰ ਤੇ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਪਰ ਉਥੇ ਹੀ ਦੂਜੇ ਪਾਸੇ ਬਲਕੌਰ ਸਿੰਘ ਨੇ ਸਰਕਾਰ ਨੂੰ ਸਾਫ਼ ਤੋਰ ‘ਤੇ ਕਹਿ ਦਿੱਤਾ ਹੈ ਕਿ ਉਹਨਾਂ ਵੱਲੋਂ ਲੌਕਾਂ ਨੂੰ ਰੋਕਿਆ ਗਿਆ ਹੈ। ਜੇਕਰ ਉਹ ਲੋਕਾਂ ਦਾ ਇਕਠ ਦੇਖਣਾ ਚਾਹੁੰਦੇ ਹਨ ਤਾਂ ਉਹ ਵੀ ਦਿਖਾ ਦਿਆਂਗੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਬਾਰ ਬਾਰ ਬੇਨਤੀ ਨਹੀਂ ਕਰ ਸਕਦਾ, ਨਹੀਂ ਤਾਂ ਮੈਂ ਸਿੱਧੂ ਦੀ ਗੋਲੀ ਨਾਲ ਛਲਣੀ ਥਾਰ ਨੂੰ ਲੈ ਕੇ ਸਾਰਾ ਪੰਜਾਬ ਘੁੰਮਾਗਾ ‘ਤੇ ਇੰਸਾਫ਼ ਦੀ ਮੰਗ ਕਰਾਂਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.