IndiaTop News

Sidhu Moosewala murder case : ਦਿੱਲੀ ਸਪੈਸਲ ਸੈਲ ਵੱਲੋਂ ਦੀਪਕ ਟੀਨੂੰ ਨੂੰ ਲੈ ਕੇ ਹੋਸ਼ ਉਡਾਉਣ ਖ਼ੁਲਾਸੇ, ਇਸ ਵੱਡੇ ਗੈਂਗਸਟਰ ਦੇ ਸੰਪਰਕ ‘ਚ ਸੀ ਟੀਨੂੰ

ਨਵੀਂ ਦਿੱਲੀ : ਮਾਨਸਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਇੰਚਾਰਜ ਐਚ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਦੀਪਕ ਟੀਨੂੰ ਤੋਂ 5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਤੌਲਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੱਸਿਆ ਕਿ ਟੀਨੂੰ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ ।

ਟੀਨੂੰ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖ਼ੁਲਾਸਾ! ਪੰਜਾਬ ਪੁਲਿਸ ’ਤੇ ਉੱਠੇ ਸਵਾਲ, ਮੁੱਖ ਮੰਤਰੀ ਦਾ ਵੱਡਾ ਐਲਾਨ

ਉਹ ਅਜਰਬੇਜਾਨ ਵਿਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ਵਿਚ ਸੀ। ਦੱਸਣਯੋਗ ਹੈ ਕਿ ਦੀਪਕ ਟੀਨੂੰ ਸੀ.ਆਈ.ਏ ਮਾਨਸਾ ਦੇ ਇੰਚਾਰਜ ਦੀ ਗ੍ਰਿਫ਼ਤ ‘ਚੋ ਫ਼ਰਾਰ ਹੋ ਗਿਆ ਸੀ। ਦੀਪਕ ਟੀਨੂੰ ਨੂੰ ਫ਼ਰਾਰ ਹੋਣ ‘ਚ ਸੀ.ਆਈ.ਏ ਮਾਨਸਾ ਦੇ ਇੰਚਾਰਜ ‘ਤੇ ਵੀ ਦੋਸ਼ ਲੱਗੇ ਸਨ। ਥੋੜ੍ਹੇ ਦਿਨ ਪਹਿਲਾਂ ਹੀ ਦੀਪਕ ਟੀਨੂੰ ਦੀ ਗਰਲਫ਼੍ਰੈਡ ਨੂੰ ਦਿਲੀ ਸਪੈਸ਼ਲ ਸੈਲ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਨੇ ਖੁਲਾਸਾ ਕੀਤਾ ਸੀ ਕਿ ਦੋਸ਼ੀ ਟੀਨੂੰ ਕੋਲ ਲਗਭਗ 10 ਲੱਖ ਰੁਪਏ ਦਾ ਕੈਸ਼ ਸੀ।

Capture 2

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button