PunjabTop News

Sidhu Moosewala : ‘ਸਿੱਧੂ ਮੇਰਾ ਹੀ ਨਹੀਂ 150 ਦੇਸ਼ਾਂ ਦਾ ਬੇਟਾ ਬਣ ਚੁੱਕਿਆ ਸੀ’ : ਬਲਕੌਰ ਸਿੰਘ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ ਇੰਗਲੈਡ ‘ਚ ਕੱਡੇ ਗਏ ਕੈਂਡਲ ਮਾਰਚ ‘ਚ ਸ਼ਾਮਲ ਹੋਣ ਲਈ ਗਏ ਮੂਸੇਵਾਲਾ ਦੇ ਮਾਂ-ਪਿਓ ਪਿੰਡ ਮੂਸਾ ਵਾਪਿਸ ਪਰਤ ਆਏ ਹਨ। ਉਨ੍ਹਾਂ ਨੇ ਅੱਜ ਲੌਕਾਂ ਨਾਲ ਰੂਬਰੂ ਹੋ  ਕਈ ਗੱਲਾਂ ਸਾਂਝੀਆ ਕੀਤੀਆਂ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਪਿੱਛੇ ਕਿਹੜੀ ਤਾਕਤ ਸੀ। ਬੇਸ਼ੱਕ ਗੋਲ਼ੀ ਮਾਰਨ ਵਾਲੇ ਫੜ੍ਹੇ ਗਏ ਹਨ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਨੂੰ ਜੋ ਨਹੀਂ ਚਾਹੁੰਦੇ ਸੀ ਉਹ ਸਾਮਹਣੇ ਆਉਣ, ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਰਾਜਨੀਤਿਕ ਲੋਕ ਵੀ ਹੋ ਸਕਦੇ ਹਨ, ਜਿੰਨ੍ਹਾਂ ਨੇ ਉਸ ਦੇ ਬੇਟੇ ਨੂੰ ਪਾਸੇ ਕਰਕੇ ਆਪਣਾ ਧੰਦਾ ਚਲਾਇਆ।

Patiala Jail ‘ਚੋਂ ਬਾਹਰ ਆਏ ਹਵਾਲਾਤੀ ਦੇ ਖੁਲਾਸੇ, ਕਈ ਅਫ਼ਸਰਾਂ ਦੀ ਖੋਲ੍ਹੀ ਪੋਲ, ਜੇਲ੍ਹ ਵਿਭਾਗ ਨੂੰ ਪਾਈਆਂ ਭਾਜੜਾਂ

ਉਨ੍ਹਾਂ ਅੱਗੇ ਦੱਸਿਆ ਕਿ ਇੰਗਲੈਂਡ ‘ਚ ਉਨ੍ਹਾਂ ਨੂੰ ਉਥੇ ਦੇ ਲੌਕਾਂ ਵੱਲੋਂ ਬਹੁਤ ਪਿਆਰ ਮਿਲਿਆ। ‘ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਸਿੱਧੂ ਉਨ੍ਹਾਂ ਦਾ ਨਹੀਂ 150 ਦੇਸ਼ਾਂ ਦਾ ਬੇਟਾ ਬਣ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਪੁਲਿਸ ਨੇ ਉਨ੍ਹਾਂ ਦੀ ਪੂਰੀ ਸੁਰੱਖਿਆ ਕੀਤੀ ਤੇ ਜੇ ਕਈ ਦਰਵਾਜੇ ਉੱਤੇ ਆਉਂਦਾ ਸੀ ਤਾਂ ਤਿੰਨ ਮਿੰਟਾਂ ਦੇ ਅੰਦਰ ਹੀ ਪੁਲਿਸ ਪਹੁੰਚ ਜਾਂਦੀ ਸੀ।

Virsa Singh Valtoha ਨੇ ਜਥੇਦਾਰ ਨੂੰ ਕਹੀ ਅਜਿਹੀ ਗੱਲ, ਦੇਖਦੇ ਰਹਿ ਗਏ ਅਕਾਲੀ ਆਗੂ | D5 Channel Punjabi

ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਦੀ ਤੀਜੀ ਪੀੜੀ ਸਿੱਧੂ ਦੀ ਬਦੌਲਤ ਹੀ ਪੰਜਾਬੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੀ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button