Breaking NewsD5 specialEntertainmentNewsPunjabTop News

Sidhu Moosewala ਦਾ ਨਵਾਂ ਗੀਤ ‘SYL’ ਯੂਟਿਊਬ ’ਤੇ ਛਾਇਆ, 30 ਮਿੰਟਾਂ ’ਚ ਹੋਏ ਮਿਲੀਅਨ ਵਿਊਜ਼

ਪਟਿਆਲਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਐੱਸ. ਵਾਈ. ਐੱਲ.’ ਬੀਤੇ ਦਿਨ ਸ਼ਾਮ 6 ਵਜੇ ਰਿਲੀਜ਼ ਹੋ ਗਿਆ। ਇਸ ਗੀਤ ਦੇ ਟਾਈਟਲ ‘ਐੱਸ. ਵਾਈ. ਐੱਲ.’ ਤੋਂ ਹੀ ਸਪੱਸ਼ਟ ਹੋ ਗਿਆ ਸੀ ਇਹ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਆਧਾਰਿਤ ਹੈ। ਇਸ ਗੀਤ ’ਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਹੈ। ਇਸ ਗੀਤ ’ਚ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਅਲੱਗ ਹੋਏ ਹਿਮਾਚਲ ਤੇ ਹਰਿਆਣਾ ਦੀ ਮੁੜ ਤੋਂ ਮੰਗ ਨੂੰ ਲੈ ਕੇ ਮੰਗ ਕੀਤੀ ਗਈ ਹੈ। ਇਸ ਗੀਤ ’ਚ ਹਿਮਾਚਲ, ਹਰਿਆਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਇਹ ਗੀਤ ਯੂਟਿਊਬ ’ਤੇ 13 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਗਿਆ ਹੈ।

SYL ਗੀਤ ਨੇ ਪਾਇਆ ਭੜਥੂ, ਜਟਾਣੇ ਦੇ ਨਜ਼ਦੀਕੀ ਆਏ ਮੀਡੀਆ ਸਾਹਮਣੇ | D5 Channel Punjabi

ਇਸ ਗੀਤ ’ਚ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਮੌਕੇ ਲਾਲ ਕਿਲ੍ਹੇ ਦੀ ਘਟਨਾ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਗੀਤ ਵਿਚ ਬਲਵਿੰਦਰ ਸਿੰਘ ਜਟਾਣਾ ਬਾਰੇ ਵੀ ਲਿਖਿਆ ਗਿਆ ਹੈ, ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐੱਸ. ਵਾਈ. ਐੱਲ. ਦੇ ਮੁੱਖ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਨੂੰ ਗੋਲੀ ਮਾਰੀ ਸੀ ਤਾਂ ਜੋ ਐੱਸ. ਵਾਈ. ਐੱਲ. ਦੀ ਉਸਾਰੀ ਨੂੰ ਰੋਕਿਆ ਜਾਵੇ। ਇਹ ਗੱਲ 1990 ਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਗੀਤ ਯੂਟਿਊਬ ’ਤੇ ਲੀਕ ਹੋ ਗਿਆ ਸੀ, ਜਿਸ ਦੇ ਚਲਦਿਆਂ ਗੀਤ ਨੂੰ ਹੁਣ ਅਧਿਕਾਰਤ ਤੌਰ ’ਤੇ ਰਿਲੀਜ਼ ਕਰਨਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button