EntertainmentInternationalTop News

Sidhu Moosewala ਕਤਲ ਕਾਂਡ ਦੇ ਤਾਰ ਸਿੱਧੇ ਕੈਨੇਡਾ ਨਾਲ ਜੁੜੇ

ਪਟਿਆਲਾ/ਓਟਾਵਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਕਤਲ ਦੇ ਸਿੱਧੇ ਸਬੰਧ ਕੈਨੇਡਾ ਨਾਲ ਜੁੜੇ ਹਨ। ਇੱਕ ਕੈਨੇਡੀਅਨ ਵਿਅਕਤੀ ਨੇ ਮੂਸੇਵਾਲਾ ਦੇ ਕਤਲ ਲਈ ਦੋ ਸ਼ੂਟਰ ਮੁਹੱਈਆ ਕਰਵਾਏ ਸਨ। ਇਸ ਵਿਅਕਤੀ ਦੀ ਪਛਾਣ ਲਿਪਿਨ ਨੇਹਰਾ ਵਜੋਂ ਹੋਈ ਹੈ। ਲਿਪਿਨ ਨੇਹਰਾ ਗੈਂਗਸਟਰ ਗੋਲਡ ਬਰਾੜ ਅਤੇ ਲਾਰੈਂਸ ਦਾ ਖਾਸ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ ‘ਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰ ਦੀਪਕ ਮੁੰਡੀ ਅਤੇ ਕਸ਼ਿਸ਼ ਕੁਲਦੀਪ ਦਾ ਕੈਨੇਡਾ ‘ਚ ਬੈਠੇ ਲਿਪਿਨ ਨਹੇਰਾ ਨੇ ਗੋਲਡੀ ਬਰਾੜ ਨਾਲ ਸੰਪਰਕ ਕੀਤਾ ਸੀ।

CBI Raids Sisodia : Manish Sisodia ਦੇ ਘਰੋਂ CBI ਦੇ ਹੱਥ ਲੱਗੇ ਅਹਿਮ ਸਬੂਤ | D5 Channel Punjabi

ਪੁਲਿਸ ਸੂਤਰਾਂ ਅਨੁਸਾਰ ਲਿਪਿਨ ਅਜੇ ਵੀ ਕੈਨੇਡਾ ਵਿੱਚ ਮੌਜੂਦ ਹੈ ਅਤੇ ਉੱਥੇ ਹੀ ਪੜ੍ਹਾਈ ਕਰ ਰਿਹਾ ਹੈ। ਮੂਸੇਵਾਲਾ ਦੇ ਕਤਲ ਦੀ ਜਾਂਚ ‘ਚ ਪੰਜਾਬ ਦੀ ਮਾਨਸਾ ਪੁਲਿਸ ਨੇ ਹਾਲ ਹੀ ‘ਚ ਲਿਪਿਨ ਨਹੇਰਾ ਦੇ ਵੱਡੇ ਭਰਾ ਪਵਨ ਨਹਿਰਾ ਨੂੰ ਫਿਰੋਜ਼ਪੁਰ ਦੀ ਜੇਲ੍ਹ ‘ਚੋਂ ਰਿਮਾਂਡ ‘ਤੇ ਲਿਆ ਸੀ ਅਤੇ ਲਿਪਿਨ ਦੇ ਸਬੰਧ ‘ਚ ਵੀ ਪੁੱਛਗਿੱਛ ਕੀਤੀ ਗਈ ਸੀ। ਪਵਨ ਇੱਕ ਗੈਂਗਸਟਰ ਹੈ ਅਤੇ ਉਸ ਦੇ ਖਿਲਾਫ ਦਰਜਨ ਤੋਂ ਵੱਧ ਕਤਲ ਦੇ ਕੇਸ ਦਰਜ ਹਨ। ਗੁਰੂਗ੍ਰਾਮ ਪੁਲਿਸ ਨੇ ਪਵਨ ਨਹੇਰਾ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨ ਲਾਰੇਂਸ ਬਿਸ਼ਨੋਈ ਗੈਂਗ ਨਾਲ ਵੀ ਜੁੜਿਆ ਹੋਇਆ ਹੈ ਅਤੇ ਉਸ ਦਾ ਕਾਫੀ ਕਰੀਬੀ ਵੀ ਹੈ। ਇਸ ਦੇ ਨਾਲ ਹੀ ਲਿਪਿਨ ਨੇਹਰਾ ਦੀ ਇਕ ਫੋਟੋ ਜੋ ਫੇਸਬੁੱਕ ‘ਤੇ ਕਾਫੀ ਮਸ਼ਹੂਰ ਹੋ ਰਹੀ ਹੈ। ਇਸ ਫੋਟੋ ਵਿੱਚ ਲਿਪਿਨ ਨੇ ਆਪਣੇ ਗੈਂਗਸਟਰ ਭਰਾ ਪਵਨ ਦਾ ਟੈਟੂ ਬਣਵਾਇਆ ਹੈ।

DSGMC ਤੇ BJP ਦਾ ਪਿਆ ਪੇਚਾ! Sirsa ਦੇ ਖੁੱਲ੍ਹੇ ਭੇਤ, Badal ਦੇ ਪੈਰਾਂ ’ਚ ਬੈਠਕੇ ਲਈ ਅਹੁਦੇ| D5 Channel Punjabi

ਸ਼ੂਟਰ ਨੇ ਲਿਆ ਸੀ ਲਿਪਿਨ ਦਾ ਨਾਂ
ਜਦੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਦੇ ਕਤਲ ਵਿੱਚ ਸ਼ਾਮਲ ਸ਼ੂਟਰ ਨੂੰ ਫੜਿਆ ਤਾਂ ਉਸ ਦੀ ਪੁੱਛਗਿੱਛ ਵਿੱਚ ਲਿਪਿਨ ਨੇਹਰਾ ਦਾ ਨਾਮ ਸਾਹਮਣੇ ਆਇਆ। ਸਪੈਸ਼ਲ ਸੈੱਲ ਦੇ ਹੱਥੋਂ ਫੜੇ ਗਏ ਕਸ਼ਿਸ਼ ਉਰਫ਼ ਕੁਲਦੀਪ ਨੇ ਖੁਲਾਸਾ ਕੀਤਾ ਸੀ ਕਿ ਲਿਪਿਨ ਨਹੇਰਾ ਨੇ ਉਸ ਦਾ ਅਤੇ ਦੀਪਕ ਮੁੰਡੀ ਦਾ ਸੰਪਰਕ ਗੋਲਡੀ ਬਰਾੜ ਨਾਲ ਕਰਵਾਇਆ ਸੀ ਤੇ ਫਿਰ ਸਿੱਧੂ ਨੂੰ ਮਾਰਨ ਦਾ ਕੰਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button