PunjabTop News

Sidhu Moose Wala ਦੇ ਮਾਤਾ-ਪਿਤਾ ਪਹੁੰਚੇ ਹਾਈਕੋਰਟ, ਕੀ ਸਰਕਾਰ ਖਿਲਾਫ਼ ਲੈਣਗੇ ਐਕਸ਼ਨ ?

Sidhu Moose Wala's parents reached the High Court, will they take action against the government?

ਚੰਡੀਗੜ੍ਹ :  ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਚੰਡੀਗੜ੍ਹ ਹਾਈਕੋਰਟ ਪਹੁੰਚੇ। ਉਹ ਲਗਭਗ ਸਿਰਫ਼ 10 ਤੋਂ 15 ਮਿੰਟ ਹੀ ਹਾਈਕੋਰਟ ਵਿਚ ਮੌਜੂਦ ਰਹੇ। ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਜੋ ਪੁਰਾਣੀ ਕਾਨੂੰਨੀ ਟੀਮ ਹੈ ਉਸ ਨਾਲ ਗੱਲਬਾਤ ਕੀਤੀ ਗਈ ਹੈ। ਪਰ ਅੱਜੇ ਇਹ ਸਾਫ਼ ਨਹੀਂ ਹੋ ਸੱਕਿਆ ਹੈ ਕਿ ਇਹ ਗੱਲਬਾਤ ਕਿਸ ਚੀਜ਼ ਨੂੰ ਲੈ ਕੇ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਮਾਨਸਾ ਅਦਾਲਤ ਵਿਚ ਸਿੱਧੂ ਦੇ ਕਤਲ ਦੀ ਚਾਰਜ ਸ਼ੀਟ ਪਹਿਲਾ ਤੋਂ ਦਾਖਲ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਬਜਟ ਸ਼ੈਸ਼ਨ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਮੌਜੂਦਾ ਸਰਕਾਰ ਨੂੰ ਸਿੱਧੂ ਦੇ ਕਤਲ ‘ਤੇ ਮੁੱਕਮਲ ਤਰ੍ਹਾਂ ਨਾਲ ਕਾਰਵਾਈ ਨਾ ਹੋਣ ਤੇ ਕੋਸਿਆ ਗਿਆ ਸੀ। ਹਲਾਂਕਿ ਬਾਅਦ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਵਿਸ਼ਵਾਸ਼ ਕਰਾਇਆ ਸੀ ਕਿ ਮੁੱਖ ਮੰਤਰੀ ਮਾਨ ਉਨ੍ਹਾਂ ਨਾਲ 22 ਮਾਰਚ ਤੋਂ ਬਾਅਦ ਮਿੱਲ ਕੇ ਗੱਲ ਕਰਨਗੇ। ਸੂਤਰਾਂ ਦੀ ਮਨੀਏ ਤਾਂ ਜੇਕਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤਾਂ ਮੂਸੇਵਾਲਾ ਦੇ ਮਾਤਾ-ਪਿਤਾ ਹਾਈਕੋਰਟ ਵਿਚ ਪਟੀਸ਼ਨ ਫਾਇਲ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button