Sidhu ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕੈਪਟਨ ‘ਤੇ ਸਾਧਿਆ ਨਿਸ਼ਾਨਾ, ‘ਦੇਸ਼ ਭਗਤ ਪਰਿਵਾਰ ਦੇ ਬੇਟੇ ਨੂੰ PAK ਨਾਲ ਜੋੜ ਰਹੇ ਹੋ ਤੁਸੀਂ’

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ‘ਚ ਕਲੇਸ਼ ਵੱਧ ਗਿਆ ਹੈ। ਨਵਜੋਤ ਸਿੱਧੂ ਅਤੇ ਕੈਪਟਨ ਇੱਕ – ਦੂਜੇ ਦੇ ਖਿਲਾਫ਼ ਖੜੇ ਹਨ। ਉਥੇ ਹੀ ਇਸ ‘ਚ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ। ਡੱਲਾ ਨੇ ਟਵੀਟ ਕਰ ਕਿਹਾ ਕਿ ਕਿਹੋ ਜਿਹਾ ਰਾਸ਼ਟਰਵਾਦ ਹੈ ਤੁਹਾਡਾ, ਦੇਸ਼ ਭਗਤ ਪਰਿਵਾਰ ਦੇ ਬੇਟੇ ਨੂੰ ਤੁਸੀਂ ਪਾਕਿਸਤਾਨ ਨਾਲ ਜੋੜ ਰਹੇ ਹੋ, ਜਦੋਂ ਕਿ ਤੁਹਾਡੇ ਪਾਕਿਸਤਾਨੀ ਮਿੱਤਰ ਸਾਡੀਆਂ ਸਰਕਾਰੀ ਰਿਹਾਇਸ਼ਾਂ ‘ਚ ਸ਼ਾਨੋ ਸ਼ੌਕਤ ਨਾਲ ਰਹਿਣ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਾ ਹੋਵੇ ਲੋਕ ਤੁਹਾਡੀ ਰਾਸ਼ਟਰਭਕਤੀ ‘ਤੇ ਹੀ ਸਵਾਲ ਉਠਾ ਦਿਓ।
ਪੰਜਾਬ ਸਰਕਾਰ ਦਾ ਵੱਡਾ ਸਿਆਸੀ ਧਮਾਕਾ, ਵੱਡਾ ਫੇਰਬਦਲ D5 Channel Punjabi
ਉਨ੍ਹਾਂ ਨੇ ਕਿਹਾ ਕਿ ਯਾਦ ਰੱਖੋ ਅਸੀਂ ਵੀ ਫੌਜੀ ਅਤੇ ਸਵਤੰਤਰਤਾ ਸੈਨਾਨੀ ਪਰਿਵਾਰਾਂ ਤੋਂ ਆਉਂਦੇ ਹਾਂ। ਭਾਰਤ ਮਾਤਾ ਦੀ ਜੈ ਹੋਵੇ। ਯਾਦ ਹੋਵੇ ਕਿ ਕੈਪਟਨ ਨੇ ਸਿੱਧੂ ‘ਤੇ ਪਾਕਿਸਤਾਨ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਜੇਕਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਤਾਂ ਉਹ ਇਸਦਾ ਵਿਰੋਧ ਕਰਨਗੇ।
कैसा राष्ट्रवाद है आपका, देश भक्त परिवार के बेटे को
आप पाकिस्तान से जोड़ रहे हैं जबकि आपके पाकिस्तानी मित्र हमारे सरकारी आवासों में शानो शौकत से रहे,ऐसा ना हो लोग आपकी राष्ट्रभक्ति पर ही सवाल उठा दें. याद रखें हम भी फौजी व सवतंत्रता सैनानी पररिवारों से आते हैं.भारत माता की जय हो— surinder dalla (@surinder_dalla) September 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.