Sidhu ਅਤੇ APS Deol ਦੀ ਲੜਾਈ ‘ਤੇ Daljit Cheema ਨੇ ਚੁੱਕੇ ਸਵਾਲ, ‘ਸੰਵਿਧਾਨਕ ਅਹੁਦੇ ਦੀ ਰੱਖਿਆ ਕਰਨ ‘ਚ ਸਮਰੱਥਾਵਾਨ ਕਿਉਂ ਨਹੀਂ ਹਨ CM Channi?
ਚੰਡੀਗੜ੍ਹ : ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਚੀਮਾ ਨੇ ਨਵਜੋਤ ਸਿੰਘ ਸਿੱਧੂ ਅਤੇ ਏਪੀਐਸ ਦਿਓਲ ਦੀ ਲੜਾਈ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਇਹ ਉਜਾਗਰ ਕਰਦਾ ਹੈ ਕਿ ਕਿਵੇਂ ਏਜੀ ਦੇ ਸੰਵਿਧਾਨਕ ਦਫ਼ਤਰ ਨੂੰ ਰੋਕਿਆ ਜਾ ਰਿਹਾ ਹੈ ਅਤੇ ਸੱਤਾਧਾਰੀ ਪਾਰਟੀ ਪ੍ਰਧਾਨ ਵੱਲੋਂ ਰਾਜਨੀਤਿਕ ਹਿਸਾਬ ਚੁੱਕਦਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਐਮ ਚੰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਸੰਵਿਧਾਨਕ ਅਹੁਦੇ ਦੀ ਰੱਖਿਆ ਕਰਨ ‘ਚ ਸਮਰੱਥਾਵਾਨ ਕਿਉਂ ਨਹੀਂ ਹਨ?
LIVE || CM ਚੰਨੀ ਨੇ ਕੀਤਾ ਉਦਘਾਟਨ, ਵੱਡਾ ਐਲਾਨ, ਲੋਕਾਂ ਦੇ ਹੱਕ ‘ਚ ਫੈਸਲਾ
ਦੱਸ ਦਈਏ ਕਿ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ ਨਵਜੋਤ ਸਿੱਧੂ ਸਰਕਾਰ ਅਤੇ ਏਜੀ ਦੇ ਕੰਮ ‘ਚ ਅੜਚਨ ਪਾ ਰਹੇ ਹਨ। ਸਿੱਧੂ ਰਾਜਨੀਤਿਕ ਫਾਇਦੇ ਲਈ ਗਲਤ ਜਾਣਕਾਰੀ ਦੇ ਰਹੇ ਹਨ ਅਤੇ ਨਸ਼ੇ ਅਤੇ ਬੇਅਦਬੀ ਮਾਮਲਿਆਂ ‘ਚ ਇੰਸਾਫ ਦੇ ‘ਚ ਰੋੜਾ ਬਣ ਰਹੇ ਹਨ। ਸਿੱਧੂ ਆਪਣੀਆਂ ਗੱਲਾਂ ਨਾਲ ਸਰਕਾਰ ਦੀ ਮਿਹਨਤ ‘ਤੇ ਪਾਣੀ ਫੇਰ ਰਹੇ ਹਨ।
This exposes how the constitutional office of AG is being obstructed & pressurised by ruling party President to settle political scores. This implies breakdown of constitutional machinery in state. @CHARANJITCHANNI must explain why he is not able to protect constitutional office? pic.twitter.com/cocav48swp
— Dr Daljit S Cheema (@drcheemasad) November 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.