Shreyas ਦੇ ਮੋਢੇ ਦਾ ਸਫਲ ਹੋਇਆ Operation, ਕਿਹਾ ਜਲਦ ਕਰਾਂਗਾ ਵਾਪਸੀ

ਮੁੰਬਈ : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੋਢੇ ਦੀ ਸੱਟ ਦਾ ਆਪਰੇਸ਼ਨ ਸਫ਼ਲ ਰਿਹਾ ਅਤੇ ਉਹ ਜਲਦ ਤੋਂ ਜਲਦ ਮੈਦਾਨ ‘ਚ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ। ਅਈਅਰ ਪਿਛਲੇ ਮਹੀਨੇ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਦੌਰਾਨ ਜ਼ਖ਼ਮੀ ਹੋ ਗਏ ਸਨ। ਇਸ ਕਾਰਨ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤੋਂ ਬਾਹਰ ਹੋ ਗਏ। ਅਈਅਰ ਨੇ ਆਪਣੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ‘ਆਪਰੇਸ਼ਨ ਸਫ਼ਲ ਰਿਹਾ ਅਤੇ ਮੈਂ ਪੁਰੀ ਵਚਨਬੱਧਤਾ ਨਾਲ ਜਲਦ ਤੋਂ ਜਲਦ ਵਾਪਸੀ ਕਰਾਂਗਾ। ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।’
Surgery was a success and with lion-hearted determination, I’ll be back in no time 🦁 Thank you for your wishes 😊 pic.twitter.com/F9oJQcSLqH
— Shreyas Iyer (@ShreyasIyer15) April 8, 2021
ਇਹ 26 ਸਾਲਾ ਬੱਲੇਬਾਜ਼ ਪੁਣੇ ‘ਚ 23 ਮਾਰਚ ਨੂੰ ਪਹਿਲੇ ਵਨਡੇ ਦੌਰਾਨ ਜੌਨੀ ਬੇਯਰਸਟੋ ਦਾ ਸ਼ਾਟ ਰੋਕਣ ਦੀ ਕੋਸ਼ਿਸ਼ ਵਿਚ ਜ਼ਖ਼ਮੀ ਹੋ ਗਿਆ ਸੀ। ਉਹ ਉਦੋਂ ਦਰਦ ਨਾਲ ਤੜਫ ਉਠੇ ਸਨ। ਇਸ ਕਾਰਨ ਉਹ ਇੰਗਲੈਂਡ ਖਿਲਾਫ਼ ਬਾਕੀ ਬਚੇ ਮੈਚਾਂ ਅਤੇ ਆਈ.ਪੀ.ਐਲ. ਤੋਂ ਵੀ ਬਾਹਰ ਹੋ ਗਏ। ਆਈ.ਪੀ.ਐਲ. ‘ਚ ਦਿੱਲੀ ਕੈਪੀਟਲਸ ਦੇ ਕਪਤਾਨ ਅਈਅਰ 4 ਮਹੀਨੇ ਤੱਕ ਬਾਹਰ ਰਹਿ ਸਕਦੇ ਹਨ। ਉਨ੍ਹਾਂ ਨੇ ਲੰਕਾਸ਼ਰ ਨਾਲ ਵੀ ਕੰਟਰੈਕਟ ਕੀਤਾ ਹੈ ਪਰ ਉਨ੍ਹਾਂ ਦੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਨਡੇ ਟੂਰਨਾਮੈਂਟ ਵਿਚ ਇੰਗਲਿਸ਼ ਕਾਉਂਟੀ ਟੀਮ ਵੱਲੋਂ ਖੇਡਣ ਦੀ ਸੰਭਾਵਨਾ ਨਹੀਂ ਹੈ। ਅਈਅਰ ਦੀ ਜਗ੍ਹਾ ਦਿੱਲੀ ਕੈਪੀਟਲਸ ਨੇ ਰਿਸ਼ਭ ਪੰਤ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.