UncategorizedBreaking NewsD5 specialNewsPunjab

Shambu Border ਤੋਂ ਕਿਸਾਨਾਂ ਨੇ ਦਿੱਤੀ ਮੋਦੀ ਨੂੰ ਚਿਤਾਵਨੀ,ਕਹਿੰਦੇ ਹੁਣ ਕਰਾਂਗੇ ਅਸੀਂ ਦਿੱਲੀ ‘ਚ ਕੂਚ!

ਸ਼ੰਭੂ : ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦਾ ਅੰਨਦਤਾ ਸੜਕਾਂ ‘ਤੇ ਹੈ। ਸੜਕਾਂ ਤੇ ਬੈਠੇ ਕਿਸਾਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਦੇ ਬਿੱਲਾਂ ਨੂੰ ਰੱਦ ਕਰੇ ਪਰ ਅਜੇ ਤੱਕ ਕਿਸਾਨਾਂ ਦੀ ਆਵਾਜ਼ ਦਾ ਸਰਕਾਰ ਨੂੰ ਕੋਈ ਫਰਕ ਤੱਕ ਨਹੀਂ ਪਿਆ। ਕਿਉਂਕਿ ਇੱਕ ਤਾਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ ਪਰ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਰੋਕਣ ਦਾ ਨਾਮ ਨਹੀਂ ਲਿਆ ਜਾ ਰਿਹਾ, ਜੋ ਆਏ ਦਿਨ ਹੋਰ ਤੇਜ਼ ਕਰ ਰਹੇ ਹਨ।

🔴 LIVE 🔴ਕਾਂਗਰਸ-ਭਾਜਪਾ ਵਰਕਰਾਂ ‘ਚ ਖੜਕੀ ! ਸਿੱਧੂ ਨੂੰ ਮਿਲੂ ਵੱਡਾ ਅਹੁਦਾ !

ਹੁਣ ਕਈ ਦਿਨਾਂ ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਉਹ ਕਿਸੇ ਵੀ ਰਾਜਨੀਤੀਕ ਪਾਰਟੀ ਨੂੰ ਆਪਣੇ ਸੰਘਰਸ਼ ਦਾ ਹਿੱਸਾ ਨਹੀਂ ਬਣਨ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button