PunjabPunjabTop News

SGPC ਦੇ ਨਵੇਂ ਪ੍ਰਧਾਨ ਦੇ ਨਾਂ ਜਾਵੇਗਾ ਛੇਤੀ ਹੀ ਐਲਾਨਿਆਂ


ਅੰਮ੍ਰਿਤਸਰ, 28 ਅਕਤੂਬਰ, 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਅੱਜ ਕੁੱਲ 141 ਮੈਂਬਰਾਂ ਨੇ ਵੋਟਾਂ ਪਾਈਆਂ।
ਇਸ ਤੋਂ ਪਹਿਲਾਂ ਅਰਦਾਸ ਹੋਈ, ਜਿਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ। 
ਇਸ ਉਪਰੰਤ ਮੂਲ ਮੰਤਰ ਦੇ ਪਾਠ ਕੀਤੇ ਗਏ ਤੇ ਫਿਰ ਵਿਛੜੀਆਂ ਰੂਹਾਂ ਲਈ ਮੂਲ ਮੰਤਰ ਦੇ ਪਾਠ ਕੀਤੇ ਗਏ।
ਇਸ ਉਪਰੰਤ ਪ੍ਰਧਾਨ ਦੇ ਅਹੁਦੇ ਲਈ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਪੇਸ਼ ਕੀਤਾ ਜਿਸਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਾਈਦ ਕੀਤੀ। 
ਡੇਰਾ ਬਾਬਾ ਨਾਨਕ ਤੋਂ ਅਮਰੀਕ ਸਿੰਘ ਸ਼ਾਹਪੁਰ ਨੇ ਬੀਬੀ ਜਗੀਰ ਕੌਰ ਦਾ ਨਾਂ ਪੇਸ਼ ਕੀਤਾ ਜਿਸਦੀ ਮਿੱਠੂ ਸਿੰਘ ਕਾਨਹੇਕੇ ਹਲਕਾ ਮਾਨਸਾ ਤਾਈਦ ਕੀਤੀ ਅਤੇ
ਸਤਵਿੰਦਰ ਸਿੰਘ ਟੌਹੜਾ ਨੇ ਤਾਈਦ ਦੀ ਮਜੀਦ ਕੀਤੀ।
ਇਸ ਉਪਰੰਤ ਹਰਜਿੰਦਰ ਸਿੰਘ ਧਾਮੀ ਨੇ ਹੱਥ ਖੜ੍ਹੇ ਕਰ ਕੇ ਵੋਟਾਂ ਪੁਆਉਣ ਦਾ ਸੁਝਾਅ ਰੱਖਿਆ ਪਰ ਇਹ ਮਨਜ਼ੂਰ ਨਾ ਹੋਇਆ। ਇਸ ਉਪਰੰਤ ਹੁਣ ਵੋਟਾਂ ਪੈਣ ਦਾ ਕੰਮ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button