Breaking NewsD5 specialIndiaNewsPoliticsPunjab

SGPC ਦੀਂ ਖੁੱਲ੍ਹੀ ਨੀਂਦ, ਗੋਬਿੰਦ ਸਿੰਘ ਲੌਂਗੋਵਾਲ ਨੇ ਸੁਣੋ ਕੀ ਕਿਹਾ

ਲੁਧਿਆਣਾ : ਰਾਜੋਆਣਾ ਦੀ ਚੇਤਾਵਨੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਵਿੱਚ ਆਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨਾਲ ਮੁਲਾਕਾਤ ਕੀਤੀ। ਲੌਂਗੋਵਾਲ ਖ਼ੁਦ ਆਪ ਲੁਧਿਆਣਾ ‘ਚ ਕਮਲਦੀਪ ਕੌਰ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਰਾਜੋਆਣਾ ਦੇ ਹੱਕ ‘ਚ ਸਜ਼ਾ ਮਾਫ਼ੀ ਲਈ ਹਰ ਪੱਧਰ ‘ਤੇ ਪੈਰਵਾਈ ਦਾ ਭਰੋਸਾ ਦਿੱਤਾ। ਲੌਂਗੋਵਾਲ ਨੇ ਕੇਂਦਰ ਸਰਕਾਰ ਦੀ ਨੀਅਤ ‘ਤੇ ਵੀ ਸਵਾਲ ਚੁੱਕੇ।

SGPC ਦੀਂ ਖੁੱਲ੍ਹੀ ਨੀਂਦ | Gobind Singh Longowal ਨੇ ਸੁਣੋ ਕੀ ਕਿਹਾ

ਲੌਂਗੋਵਾਲ ਨਾਲ ਮੁਲਾਕਾਤ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸੰਤੁਸ਼ਟੀ ਜਤਾਈ। ਦੱਸ ਦਈਏ ਕਿ ਪਿਛਲੇ ਦਿਨੀਂ ਜਿਥੇ ਰਾਜੋਆਣਾ ਨੇ 11 ਜਨਵਰੀ ਤੋਂ ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ ਕੀਤਾ ਸੀ। ਉਥੇ ਹੀ ਕਮਲਦੀਪ ਕੌਰ ਨੇ ਵੀ ਮੀਡੀਆ ‘ਚ ਆ ਕੇ ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ‘ਤੇ ਸਵਾਲ ਚੁੱਕੇ ਸਨ।

Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ

ਹੁਣ ਲੌਂਗਵਾਲ ਤੇ ਰਾਜੋਆਣਾ ਪਰਿਵਾਰ ਦੀ ਮੁਲਾਕਾਤ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਸਮਾਂ ਦੱਸੇਗਾ ਕਿਉਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਆਪ ਸਦਨ ‘ਚ ਰਾਜੋਆਣਾ ਦੀ ਸਜ਼ਾ ਮਾਫ਼ੀ ‘ਤੇ ਸਟੈਂਡ ਸਪੱਸ਼ਟ ਕੀਤਾ ਸੀ ਕਿ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਹੋਈ। ਜਦਕਿ ਪਹਿਲਾਂ ਇਹ ਖ਼ਬਰਾਂ ਸਨ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button