Breaking NewsD5 specialNewsSports

Second Test  ਮੈਚ ਹਾਰਦੇ ਹੀ ਕੋਹਲੀ ਨੂੰ ਕਪਤਾਨੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ : Monty Panesar

ਨਵੀਂ ਦਿੱਲੀ : ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਕਿਹਾ ਹੈ ਕਿ ਭਾਰਤ ਜੇਕਰ ਇੰਗਲੈਂਡ ਦੇ ਖਿਲਾਫ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲਾ ਦੂਜਾ ਟੈਸਟ ਮੈਚ ਵੀ ਹਾਰ ਜਾਂਦਾ ਹੈ , ਤਾਂ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੋਹਲੀ ਦੀ ਕਪਤਾਨੀ ’ਚ ਭਾਰਤੀ ਟੀਮ ਲਗਾਤਾਰ ਚਾਰ ਟੈਸਟ ਮੈਚ ਹਾਰ ਚੁੱਕੀ ਹੈ। ਭਾਰਤ ਨੂੰ ਚੇਨਈ ‘ਚ ਮੰਗਲਵਾਰ ਨੂੰ ਇੰਗਲੈਂਡ ਦੇ ਖਿਲਾਫ 227 ਦੌੜਾਂ ਨਾਲ ਹਾਰ ਮਿਲੀ ’ਤੇ ਇਸ ਤੋਂ ਪਹਿਲਾਂ, ਭਾਰਤ ਨੂੰ ਐਡੀਲੈਂਡ, , ਕ੍ਰਾਈਸਟਚਰਚ ’ਤੇ ਵੈਲਿੰਗਟਨ ’ਚ ਵੀ ਕੋਹਲੀ ਦੀ ਕਪਤਾਨੀ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਹਾਰਾਂ ਤੋਂ ਬਾਅਦ ਹੁਣ ਕੋਹਲੀ ਦੀ ਕਪਤਾਨੀ ’ਤੇ ਸਵਾਲ ਉੱਠਣ ਲੱਗ ਪਏ ਹਨ।

ਲੱਖਾ ਸਿਧਾਣਾ ਦੇ ਦੀਪ ਸਿੱਧੂ ਬਾਰੇ ਵੱਡੇ ਖੁਲਾਸੇ! ਆਹ ਤਰੀਕੇ ਨਾਲ ਹੋ ਸਕਦੀ ਹੈ ਸਿੱਧੂ ਦੀ ਰਿਹਾਈ !

ਪਨੇਸਰ ਨੇ ਵਿਓਨ ਨੂੰ ਕਿਹਾ ਕਿ , “ਵਿਰਾਟ ਕੋਹਲੀ ਹੁਣ ਤੱਕ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ’ਚੋਂ ਇੱਕ ਹਨ ਪਰ ਟੀਮ ਹੁਣ ਉਨ੍ਹਾਂ ਦੀ ਕਪਤਾਨੀ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ ’ਤੇ ਸਾਡੇ ਕੋਲ ਕੋਹਲੀ ਦੀ ਕਪਤਾਨੀ ’ਚ ਖੇਡੇ ਗਏ ਭਾਰਤ ਦੇ ਅੰਤਿਮ ਚਾਰ ਟੈਸਟ ਮੈਚਾਂ ਦਾ ਨਤੀਜਾ ਹੈ। ਮੈਨੂੰ ਲਗਦਾ ਹੈ ਕਿ ਕੋਹਲੀ ਹੁਣ ਹੋਰ ਦਬਾਅ ’ਚ ਹੋਣਗੇ, ਕਿਉਂਕਿ ਰਹਾਣੇ ਨੇ ਕਪਤਾਨ ਦੇ ਰੂਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੂੰ ਇੰਗਲੈਂਡ ਦੇ ਨਾਲ ਜਾਰੀ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਟੈਸਟ ਸ਼ਨੀਵਾਰ ਤੋਂ ਚੇਨਈ ਦੇ ਐਮ.ਏ ਚਿਦੰਬਰਮ ਸਟੇਡੀਅਮ ’ਚ ਖੇਡਣਾ ਹੈ। ਇੰਗਲੈਂਡ ਨੇ ਪਹਿਲਾ ਟੈਸਟ ਮੈਚ ਜਿੱਤ ਕੇ ਸੀਰੀਜ਼ ’ਚ 1-0 ਦੀ ਲੀਡ ਲੈ ਰੱਖੀ ਹੈ।

ਕਿਸਾਨ ਆਗੂ ਨੇ ਚੱਲਦੀ ਸਟੇਜ ਤੋਂ ਕਹੀ ਅਜਿਹੀ ਗੱਲ!ਕਿਸਾਨਾਂ ਨੇ ਮਿਲਾਈ ਹਾਂ ‘ਚ ਹਾਂ!ਆਹ ਤਰੀਕੇ ਉੱਡੂ ਕੇਂਦਰ ਦੀ ਨੀਂਦ!

ਇੰਗਲੈਂਡ ਤੋਂ ਮਿਲੀ ਹਾਰ ਤੋਂ ਪਹਿਲਾਂ ਭਾਰਤ ਆਪਣੇ ਘਰ ’ਚ ਪਿਛਲੇ 14 ਟੈਸਟ ਮੈਚ ਹਾਰ ਚੁੱਕਾ ਸੀ। ਉਨ੍ਹਾਂ ਨੇ ਕਿਹਾ , “ਭਾਰਤ ਪਹਿਲਾ ਹੀ ਕੋਹਲੀ ਦੀ ਕਪਤਾਨੀ ’ਚ 4 ਟੈਸਟ ਮੈਚ ਹਾਰ ਚੁੱਕਾ ਹੈ ’ਤੇ ਜੇਕਰ ਇਹ ਗਿਣਤੀ 5 ਹੋ ਜਾਂਦੀ ਹੈ , ਤਾਂ ਮੈਨੂੰ ਲਗਦਾ ਹੈ ਕਿ ਕੋਹਲੀ ਨੂੰ ਆਪਣੇ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ। 2012-13 ’ਚ ਭਾਰਤ ਦੌਰੇ ’ਚ 17 ਵਿਕਟਾਂ ਲੈ ਕੇ ਇੰਗਲੈਂਡ ਦੀ ਇਤਿਹਾਸਕ ਸੀਰੀਜ਼ ਜਿੱਤ ’ਚ ਯੋਗਦਾਨ ਦੇਣ ਵਾਲੇ ਪਨੇਸਰ ਨੇ ਨਾਲ ਹੀ ਕੁਲਦੀਪ ਯਾਦਵ ਦੀ ਜਗ੍ਹਾ ਸ਼ਾਹਬਾਜ਼ ਨਦੀਮ ਨੂੰ ਖਿਡਾਉਣ ਦੀ ਟੀਮ ਪ੍ਰਬੰਧਕ ਦੇ ਫੈਸਲੇ ਦੀ ਕੜੀ ਆਲੋਚਨਾ ਕੀਤੀ। ਕੋਹਲੀ ਦੀ ਕਪਤਾਨੀ ’ਚ ਭਾਰਤ ਪਿਛਲੇ ਸਾਲ ਨਿਊਜ਼ੀਲੈਂਡ ਦੌਰੇ ’ਤੇ ਗਿਆ ਸੀ , ਜਿੱਥੇ ਉਸ ਨੂੰ 2 ਮੈਚਾਂ ਦੀ ਟੈਸਟ ਸੀਰੀਜ਼ ’ਚ 0-2 ਨਾਲ ਕਲੀਨ ਸਵੀਪ ਝੱਲਣਾ ਪਿਆ ਸੀ।

🔴LIVE| ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਜਥੇਬੰਦੀਆਂ ਦਾ ਵੱਡਾ ਧਮਾਕਾ!ਰਾਜੇਵਾਲ ਦਾ ਐਲਾਨ ਸੁਣ ਹਿੱਲਿਆ ਕੇਂਦਰ!

ਇਸ ਤੋਂ ਬਾਅਦ ਹਾਲ ਹੀ ’ਚ ਆਸਟ੍ਰੇਲੀਆ ਦੌਰੇ ’ਚ ਐਡੀਲੈਂਡ ’ਚ ਖੇਡੇ ਗਏ ਪਹਿਲੇ ਦਿਨ-ਰਾਤ ਟੈਸਟ ਮੈਚ ’ਚ ਭਾਰਤ  ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਭਾਰਤ ਵਾਪਿਸ ਪਰਤ ਗਏ ਸੀ ’ਤੇ ਉਨ੍ਹਾਂ ਦੀ ਗੈਰਹਾਜ਼ਰੀ ‘ਚ ਅਜਿੰਕਿਆ ਰਹਾਣੇ ਨੇ ਟੀਮ ਦੀ ਕਮਾਨ ਸੰਭਾਲੀ ਸੀ । ਰਹਾਣੇ ਨੇ ਆਸਟ੍ਰੇਲੀਆ ਦੌਰੇ ਦੇ ਦੌਰਾਨ 3 ਟੈਸਟ ਮੁਕਾਬਲਿਆਂ ’ਚ ਕਪਤਾਨੀ ਕੀਤੀ ਸੀ , ਜਿਸ ’ਚ ਭਾਰਤ ਨੇ ਮੈਲਬੌਰਨ ਟੈਸਟ ਜਿੱਤਿਆ, ਜਦੋਂ ਕਿ ਸਿਡਨੀ ਟੈਸਟ ਡਰਾਅ ਰਿਹਾ। ਇਸ ਤੋਂ ਬਾਅਦ ਬ੍ਰਿਸਬੇਨ ’ਚ ਖੇਡੇ ਗਏ ਅੰਤਿਮ ’ਤੇ ਚੌਥੇ ਮੁਕਾਬਲੇ ’ਚ ਭਾਰਤ ਨੂੰ ਜਿੱਤ ਮਿਲੀ ’ਤੇ ਉਸਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਸੀ। ਇੰਗਲੈਂਡ ਦੇ ਖਿਲਾਫ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਕੋਹਲੀ ਦੀ ਟੀਮ ’ਚ ਵਾਪਸੀ ਹੋਈ ’ਤੇ ਭਾਰਤ ਨੂੰ ਉਨ੍ਹਾਂ ਦੀ ਕਪਤਾਨੀ ’ਚ ਇੱਕ ਵਾਰ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button