Breaking NewsNews

ਥੋੜ੍ਹੀ ਦੇਰ ‘ਚ ਮਹਾਰਾਸ਼ਟਰ ਮਾਮਲੇ ‘ਤੇ SC ‘ਚ ਸੁਣਵਾਈ, ਤੈਅ ਹੋਵੇਗਾ ਸਰਕਾਰ ਦਾ ਭਵਿੱਖ

ਮਹਾਰਾਸ਼ਟਰ ਵਿੱਚ ਚੱਲ ਰਹੇ ਸਿਆਸੀ ਸੰਕਟ ‘ਤੇ ਅੱਜ ਸੁਪਰੀਮ ਕੋਰਟ ਦੇ ਵੱਲ ਸਭ ਦੀਆਂ ਨਜਰਾਂ ਹਨ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਹਾਰਾਸ਼ਟਰ ਸੰਕਟ ਉੱਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਅੱਜ ਸਵੇਰੇ 10.30 ਵਜੇ ਸੁਪਰੀਮ ਕੋਰਟ ਵਿੱਚ ਮਹਾਰਾਸ਼ਟਰ ਸਰਕਾਰ ਦਾ ਭਵਿੱਖ ਤੈਅ ਹੋਣ ਵਾਲਾ ਹੈ। ਐਤਵਾਰ ਨੂੰ ਇਸ ਮਾਮਲੇ ਵਿੱਚ ਸੁਣਵਾਈ ਸ਼ੁਰੂ ਹੋਈ ਸੀ।

ਇਹ ਵੀ ਦੇਖੋ:  https://www.youtube.com/watch?v=9tJVvZncKoA

ਹੁਣ ਅੱਜ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਫਿਰ ਤੋਂ ਸੁਣਵਾਈ ਕਰੇਗਾ। ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਸਰਕਾਰ ਗਠਨ ਦੀ ਪ੍ਰਕਿਰਿਆ ਨੂੰ ਅਸਵਧਾਨਿਕ ਠਹਿਰਾਉਣ ਦੀ ਮੰਗ ਦੇ ਨਾਲ ਕਾਂਗਰਸ, ਐਨਸੀਪੀ ਅਤੇ ਸ਼ਿਵਸੇਨਾ ਅਦਾਲਤ ਪਹੁੰਚੀਆਂ ਹਨ।
ਸ਼ਿਵਸੇਨਾ ਲੀਡਰ ਪੁੱਜੇ ਸੁਪਰੀਮ ਕੋਰਟ
ਸ਼ਿਵਸੇਨਾ ਨੇਤਾ ਅਨਿਲ ਦੇਸਾਈ ਸੁਪਰੀਮ ਕੋਰਟ ਪਹੁੰਚ ਗਏ ਹਨ। ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਦੇ ਖਿਲਾਫ ਐਨਸੀਪੀ-ਕਾਂਗਰਸ ਅਤੇ ਸ਼ਿਵਸੇਨਾ ਦੁਆਰਾ ਸੰਯੁਕਤ ਰੂਪ ਨਾਲ ਦਰਜ ਮੰਗ ਉੱਤੇ ਅੱਜ ਸੁਣਵਾਈ ਹੋਣ ਵਾਲੀ ਹੈ।ਇਹ ਵੀ ਦੇਖੋ: https://www.youtube.com/watch?v=IbfWhP9VFWE

ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਸੁਪਰੀਮ ਕੋਰਟ ਨੇ ਇਸਦੇ ਨਾਲ ਹੀ ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ, ਮੁੱਖਮੰਤਰੀ ਦਵਿੰਦਰ ਫਡਣਵੀਸ ਅਤੇ ਉਪ ਮੁੱਖਮੰਤਰੀ ਅਜੀਤ ਪਵਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਨਾਟਕੀ ਘਟਨਾਕਰਮ ਵਿੱਚ ਸਵੇਰੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਨੇਤਾ ਇੰਦਰ ਫਡਣਵੀਸ ਨੂੰ ਮੁੱਖਮੰਤਰੀ ਅਤੇ ਐਨਸੀਪ ਦੇ ਅਜੀਤ ਪਵਾਰ ਉਪ ਮੁੱਖਮੰਤਰੀ ਅਹੁਦੇ ਦੀ ਸਹੁੰ ਦਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button