Satyendra Kumar Jain ਨੇ ਕਾਰੋਬਾਰੀਆਂ ਤੇ ਵਪਾਰੀਆਂ ਨਾਲ ਕੀਤੀ ਮੁਲਾਕਾਤ
ਮੰਤਰੀ ਤੇ ਵਿਧਾਇਕ ਸਰਕਾਰੀ ਅਫ਼ਸਰਾਂ ਤੋਂ ਕਰਦੇ ਹਨ ਹਫ਼ਤਾ ਜਾਂ ਮਹੀਨਾ ਵਸੂਲੀ: Satyendra Kumar Jain
ਆਨੰਦਪੁਰ ਸਾਹਿਬ (ਰੋਪੜ)/ ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਿਹਤ, ਲੋਕ ਨਿਰਮਾਣ ਤੇ ਬਿਜਲੀ ਮੰਤਰੀ Satyendra Kumar Jain ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਆਪ’ ਵੱਲੋਂ ਕਰਵਾਏ ‘ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ’ ਪ੍ਰੋਗਰਾਮ ਤਹਿਤ ਇਲਾਕੇ ਕਾਰੋਬਾਰੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਨਾਲ ਵਿਚਾਰ ਸਾਂਝੇ ਕੀਤੇ। Jain ਨੇ ਪ੍ਰੋਗਰਾਮ ਵਿੱਚ ਆਏ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ, ”ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਾਰੀਆਂ ਟਰੱਕ ਯੂਨੀਅਨਾਂ ਕਾਇਮ ਕੀਤੀਆਂ ਜਾਣਗੀਆਂ ਅਤੇ ਵਪਾਰ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸੌਖਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਚਾਰ ਐਸਟਰੋ ਟਰੱਫ ਸਟੇਡੀਅਮ ਬਣਾਏ ਜਾਣਗੇ।” ਇਸ ਤੋਂ ਪਹਿਲਾਂ ਸਤਿੰਦਰ ਜੈਨ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ। ਇਸ ਸਮੇਂ ਉਨਾਂ ਨੇ ਹਲਕਾ ਇੰਚਾਰਜ ਹਰਜੋਤ ਬੈਂਸ ਅਤੇ ਹਲਕੇ ਦੇ ਪ੍ਰਮੁੱਖ ਆਗੂ ਵੀ ਸਨ।
ਲੋਕ ਚਾਹੁੰਦੇ ਆਪ ਪਾਰਟੀ ਦੀ ਸਰਕਾਰ, ਰਵਾਇਤੀ ਪਾਰਟੀਆਂ ‘ਤੇੇ ਫ਼ਿਰੇਗਾ ਝਾੜੂ!
ਹਲਕਾ ਇੰਚਾਰਜ ਹਰਜੋਤ ਬੈਂਸ ਦੀ ਅਗਵਾਈ ਵਿੱਚ ਕਰਵਾਏ ‘ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ’ ਪ੍ਰੋਗਰਾਮ ਇਲਾਕੇ ਦੇ ਟਰੱਕ ਓਪਰੇਟਰਾਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਸਤਿੰਦਰ ਜੈਨ ਨੂੰ ਜਾਣਕਾਰੀ ਦਿੱਤੀ। ਭੁਪਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਉਨਾਂ ਦੇ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਵੱਡੇ ਪੱਧਰ ‘ਤੇ ਚੱਲ ਰਹੀ ਹੈ, ਕੋਈ ਹੱਲ ਨਹੀਂ ਹੋ ਰਿਹਾ। ਪੀਏਸੀਐਲ ਦੇ ਸਾਬਕਾ ਮੁਲਾਜ਼ਮ ਪਰਵੀਨ ਕੁਮਾਰ ਨੇ ਦੱਸਿਆ ਕਿ ਪੀਏਸੀਐਲ 2019 ਵਿੱਚ ਕਰੀਬ 55 ਕਰੋੜ ਦੇ ਮੁਨਾਫ਼ੇ ‘ਚ ਚੱਲ ਰਹੀ ਸੀ, ਪਰ ਸਰਕਾਰ ਨੇ ਇਸ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ। ਜਿਸ ਪੀਏਪੀਸੀਐਲ ਦੇ ਮੁਲਾਜ਼ਮ ਰਾਤੋਂ ਰਾਤ ਬੇਰੁਜ਼ਗਾਰ ਹੋ ਗਏ। ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸਹਿਰ, ਭਨੁਪਲੀ , ਗੰਗੂਵਾਲ, ਢੇਰ ,ਜਿੰਦਵੜੀ ਨੰਗਲ ਤੋਂ ਦੁਕਾਨਦਾਰ ਅਤੇ ਟਰੱਕ ਯੂਨੀਅਨ ਨੰਗਲ ਅਤੇ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਤੋਂ ਵੱਡੀ ਸੰਖਿਆ ਚ ਲੋਕ ਮੌਜੂਦ ਸਨ। ਇਨਾਂ ਲੋਕਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੀ ਟਰੱਕ ਯੂਨੀਅਨ ਅਤੇ ਚੰਗੇ ਹਸਪਤਾਲ ਦਾ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰਾਂ ਚੰਗਰ ਇਲਾਕੇ ਦੇ ਵਿੱਚ ਕੋਈ ਸਟੇਡੀਅਮ ਨਾ ਹੋਣਾ , ਕੋਈ ਇੰਡਸਟਰੀ ਨਾ ਹੋਣਾ ਹੋਰ ਵੱਡੀਆਂ ਸਮੱਸਿਆਵਾਂ ਹਨ।
http://ਕੇਜਰੀਵਾਲ ਦਾ ਫੜਿਆ ਗਿਆ ਝੂਠ || D5 Channel Punjabi
ਲੋਕਾਂ ਦੇ ਵਿਚਾਰ ਜਾਣਨ ਤੋਂ ਬਾਅਦ Satyendra Kumar Jain ਨੇ ਕਿਹਾ ਕਿ ਰਿਸ਼ਵਤ ਖ਼ੋਰੀ ਅਤੇ ਭ੍ਰਿਸ਼ਟਾਚਾਰ ਵੱਡੀ ਸਮੱਸਿਆ ਹੈ ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਮੰਤਰੀ, ਵਿਧਾਇਕ ਹੁੰਦੇ ਹਨ, ਜੋ ਸਰਕਾਰੀ ਅਫ਼ਸਰਾਂ ਤੋਂ ਹਫ਼ਤਾ ਜਾਂ ਮਹੀਨਾ ਵਸੂਲੀ ਕਰਦੇ ਹਨ। ਉਨਾਂ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇਗਾ ਅਤੇ ਟਰੱਕ ਯੂਨੀਅਨ ਵਿੱਚ ਕਿਸੇ ਵੀ ਪ੍ਰਕਾਰ ਦੀ ਦਖ਼ਲ ਅੰਦਾਜ਼ੀ ਨਹੀਂ ਕੀਤੀ ਜਾਵੇਗੀ। ਇਲਾਕੇ ਦੇ ਵਿੱਚ ਚਾਰ ਉੱਚ ਕੁਆਲਿਟੀ ਦੇ ਐਸਟਰੋ ਟਰਫ ਵਾਲੇ ਸਟੇਡੀਅਮ ਬਣਾਏ ਜਾਣਗੇ। ਇੰਡਸਟਰੀ ਅਤੇ ਟੂਰਿਜ਼ਮ ਚ ਵਾਧਾ ਕਰਨ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ । ਇਸ ਮੌਕੇ ਹਰਜੋਤ ਬੈਂਸ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦਾ ਸਵਾਗਤ ਕੀਤਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। Satyendra Kumar Jain ਵੱਲੋਂ ਹਰਜੋਤ ਬੈਂਸ ਬਾਰੇ ਇਹ ਵੀ ਆਖਿਆ ਗਿਆ ਕਿ ਏਥੋਂ ਦੇ ਲੋਕ ਹਰਜੋਤ ਬੈਂਸ ਨੂੰ ਬਹੁਤ ਪਿਆਰ ਕਰ ਰਹੇ ਹਨ ਅਤੇ ਇਹਨਾਂ ਦੇ ਸੁਭਾਅ ਤੋਂ ਕਾਫ਼ੀ ਪ੍ਰਭਾਵਿਤ ਨੇ। ਇਸ ਮੌਕੇ ਹਰਮਿੰਦਰ ਸਿੰਘ ਢਾਹੇ ਜ਼ਿਲਾ,ਰਾਮ ਕੁਮਾਰ ਮਕਾਰੀ, ਮੈਡਮ ਊਸਾ ਰਾਣੀ, ਪ੍ਰਧਾਨ,ਬਾਬੂ ਚਮਨ ਲਾਲ, ਪ੍ਰਿੰਸ ਉੱਪਲ , ਰਾਹੁਲ ਸੋਨੀ, ਦੀਪਕ ਸੋਨੀ, ਸਤੀਸ ਚੋਪੜਾ, ਹਿਤੇਸ ਨੱਢਾ, ਰੋਹਿਤ ਕਾਲੀਆ , ਸਰਬਜੀਤ ਭਟੋਲੀ ਜਸਵੀਰ ਸਿੰਘ ਜੱਸੂ ਅਤੇ ਪਾਰਟੀ ਦੇ ਹੋਰ ਕਈ ਲੀਡਰ ਅਤੇ ਵਲੰਟੀਅਰ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.