Breaking NewsD5 specialNewsSportsTop News

Santosh Trophy ਜੇਤੂ ਕੇਰਲ ਟੀਮ ਨੂੰ ਇਨਾਮ ਦੇ ਤੌਰ ‘ਤੇ ਮਿਲਣਗੇ 1.14 ਕਰੋੜ ਰੁਪਏ

ਨਵੀਂ ਦਿੱਲੀ : ਕੇਰਲ ਸਰਕਾਰ ਨੇ ਵੱਕਾਰੀ ਸੰਤੋਸ਼ ਟਰਾਫੀ ਜਿੱਤਣ ਵਾਲੀ ਸੂਬੇ ਦੀ ਫੁੱਟਬਾਲ ਟੀਮ ਨੂੰ ਸ਼ੁੱਕਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ। ਕੇਰਲ ਨੇ ਫਾਈਨਲ ‘ਚ ਬੰਗਾਲ ਨੂੰ ਪੈਨਲਟੀ ਸ਼ੂਟ ਆਊਟ ‘ਚ ਹਰਾਇਆ ਸੀ। ਮੁੱਖ ਮੰਤਰੀ ਪਿਨਾਰਾਈ ਵਿਜੇਅਨ ਦੀ ਪ੍ਰਧਾਨਗੀ ‘ਚ ਹੋਈ ਕੈਬਨਿਟ ਦੀ ਮੀਟਿੰਗ ‘ਚ ਟੀਮ ਨੂੰ ਕੁਲ 1.14 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ।

Sunil Jakhar Today : ਮਾਨ ਦਾ ਵੱਡਾ ਐਕਸ਼ਨ! ਮੰਤਰੀਆਂ, ਵਿਧਾਇਕਾਂ ਦੀ ਜਾਂਚ, Jakhar ਨੂੰ BJP ਵੱਲੋਂ ਔਫਰ

ਇੱਥੇ ਜਾਰੀ ਅਧਿਕਾਰਤ ਬਿਆਨ ਦੇ ਮੁਤਾਬਕ ਜੇਤੂ ਟੀਮ ਦੇ 20 ਖਿਡਾਰੀ ਤੇ ਮੁੱਖ ਕੋਚ ‘ਚੋਂ ਹਰੇਕ ਨੂੰ ਪੰਜ ਲੱਖ ਰੁਪਏ ਜਦਕਿ ਸਹਾਇਕ ਕੋਚ, ਮੈਨੇਜਰ ਤੇ ਗੋਲਕੀਪਰ ਟ੍ਰੇਨਰ ਨੂੰ ਤਿੰਨ-ਤਿੰਨ ਲੱਖ ਰੁਪਏ ਦੇਣ ਦਾ ਫੈ਼ਸਲਾ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button