Breaking NewsD5 specialNewsPoliticsPunjab

ਕਾਂਗਰਸੀ ਮੰਤਰੀ ਨੇ ਸੁਖਬੀਰ ਬਾਦਲ ਨੂੰ ਦਿੱਤਾ ਚਾਹ ਦਾ ਸੱਦਾ!

ਪਟਿਆਲਾ : ਬੀਤੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਕਰਨ ਨੂੰ ਲੈ ਕੇ ਸਿਆਸਤ ਭਖ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਸਾਧੂ ਸਿੰਘ ਧਰਮਸੋਤ ਵੱਲੋਂ ਦਿੱਤੇ ਇਨ੍ਹਾਂ ਸ਼ਬਦਾਂ ਦੀ ਕੜੀ ਨਿੰਦਾ ਕੀਤੀ ਜਾ ਰਹੀ ਹੈ। ਸਿਆਸਤ ਗਰਮਾਉਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ।

🔴LIVE ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ !ਪੰਜਾਬ ਕੈਬਨਿਟ ‘ਚ ਹੋਊ ਸਿੱਧੂ ਦੀ ਵਾਪਸੀ ?

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਕਾਬਲਾ ਨਾ ਕੀਤਾ ਹੈ ਨਾ ਕੋਈ ਕਰ ਸਕਦਾ ਹੈ। ਇਸ ਤੋਂ ਇਲਾਵਾ ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਫੂਕਣ ਦੀ ਬਜਾਏ ਕਿਸਾਨਾਂ ਦੇ ਵੱਲੋਂ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ । ਜਿਸ ਤੇ ਜੇ ਪੀ ਨੱਢਾ ਵੱਲੋਂ ਰਾਹੁਲ ਗਾਂਧੀ ਤੇ ਇਲਜ਼ਾਮ ਲਗਾਏ ਗਏ ਸਨ ਕਿ ਇਹ ਸਭ ਕੁਝ ਰਾਹੁਲ ਗਾਂਧੀ ਦੇ ਕਹਿਣ ਤੇ ਕਿਸਾਨਾਂ ਵੱਲੋਂ ਕੀਤਾ ਗਿਆ ਹੈ। ਜਿਸ ਤੇ ਧਰਮਸੋਤ ਨੇ ਕਿਹਾ ਕਿ ਇਹ ਸਭ ਕਿਸਾਨਾਂ ਦੀਆਂ ਭਾਵਨਾਵਾਂ ਹਨ, ਕਿਸੇ ਦੀਆਂ ਭਾਵਨਾਵਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤਾਂ ਸਾਰੇ ਦੇਸ਼ ਦੇ ਵਿੱਚ ਜਾ ਰਿਹਾ ਹੈ।

ਆਹ ਅਦਾਕਾਰ ਨੇ ਕਰਤਾ ਵੱਡਾ ਐਲਾਨ !ਹਿਲਾਤੀਆਂ ਕੇਂਦਰ ਸਰਕਾਰ ਦੀਆਂ ਜੜ੍ਹਾਂ !ਕਿਸਾਨ ਵੀ ਕਰਤੇ ਖੁਸ਼,ਹੁਣ ਬਣੂ ਗੱਲ !

ਇਸਦੇ ਨਾਲ ਹੀ ਕੇਂਦਰ ਦੇ ਵਲੋਂ ਮਾਲ ਗੱਡੀਆਂ ਨੂੰ ਪੰਜਾਬ ਦੇ ਵਿਚ ਮੁਕੰਮਲ ਤੌਰ ਤੇ ਬੰਦ ਕਰਨ ਨੂੰ ਲੈ ਕੇ ਧਰਮਸੋਤ ਨੇ ਕਿਹਾ ਪੰਜਾਬ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। 64 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ 2 ਨਵੰਬਰ ਨੂੰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਨਾਭਾ ਵਿਖੇ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ। ਜਿਸ ਤੇ ਧਰਮਸੋਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਫੈਸਲਾ ਹੋ ਗਿਆ ਹੈ।

ਲਓ ਸਾਰੇ ਕਿਸਾਨਾਂ ਨੇ ਤਾਂ ਫੂਕਿਆ ਮੋਦੀ ਦਾ ਪੁਤਲਾ! ਆਹ ਬੀਬੀਆਂ ਨੇ ਪਾਏ ਸ਼ਰੇਆਮ ਕੀਰਨੇ !

ਮੈਨੂੰ ਸਰਕਾਰ ਵੱਲੋਂ ਕਲੀਨ ਚਿੱਟ ਵੀ ਮਿਲ ਗਈ ਹੈ। ਨਾਲ ਹੀ ਧਰਮਸੋਤ ਨੇ ਸੁਖਬੀਰ ਬਾਦਲ ਨੂੰ ਚਾਹ ਪਿਲਾਉਣ ਦੀ ਗੱਲ ਵੀ ਆਖ ਦਿੱਤੀ ਉਹ ਵੀ ਮਲਾਈ ਪਾ ਕੇ। ਸੋ ਦੇਖਣਾ ਇਹ ਹੋਵੇਗਾ ਕਿ ਅਖੀਰ ਧਰਮਸੋਤ ਦੇ ਬਿਆਨ ਤੋਂ ਬਾਅਦ ਸਿਆਸਤ ਠੰਡੀ ਹੁੰਦੀ ਹੈ ਜਾ ਫਿਰ ਇਹ ਵਾਰ ਪਲਟਵਾਰ ਜਾਰੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button