ਪਤਨੀ ਦੇ ਜਨਮਦਿਨ ‘ਤੇ ਭਾਵੁਕ ਹੋਏ ਰੋਹਿਤ, ਮੰਗੀ ਮੁਆਫੀ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ ਰੋਹਿਤ ਸ਼ਰਮਾ ਲਈ ਅੱਜ ਦਿਨ ਬੇਹੱਦ ਖਾਸ ਹੈ। ਸ਼ੁੱਕਰਵਾਰ ਯਾਨੀ 21 ਦਸੰਬਰ ਨੂੰ ਉਨ੍ਹਾਂ ਦੀ ਪਤਨੀ ਰਿਤਿਕਾ ਆਪਣਾ 32ਵਾਂ ਜਨਮਦਿਨ ਮਨਾ ਰਹੀ ਹਨ। ਇਸ ਮੌਕੇ ਉੱਤੇ ਰੋਹਿਤ ਨੇ ਖਾਸ ਪੋਸਟ ਦੇ ਜ਼ਰੀਏ ਆਪਣੀ ਬੈਟਰ ਹਾਫ ਰਿਤਿਕਾ ਨੂੰ ਵਧਾਈ ਦਿੱਤੀ। ਰੋਹਿਤ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਦੌਰੇ ਉੱਤੇ ਹਨ ਅਤੇ ਰਿਤਿਕਾ ਉਨ੍ਹਾਂ ਦੇ ਨਾਲ ਨਹੀਂ ਹੈ ਇਸ ਲਈ ਰੋਹਿਤ ਨੇ ਵਧਾਈ ਦੇ ਨਾਲ ਮਾਫੀ ਵੀ ਮੰਗੀ।
Read Also T20 : ਰੋਹਿਤ ਸ਼ਰਮਾ ਕੋਲ ਹੈ ਰਿਕਾਰਡ ਬਣਾਉਣ ਦਾ ਮੌਕਾ
ਰੋਹਿਤ ਨੇ ਇੰਸਟਾਗ੍ਰਾਮ ‘ਤੇ ਰਿਤਿਕਾ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ”ਮੇਰੀ ਅਦਰ ਹਾਫ ਨੂੰ ਜਨਮ ਦਿਨ ਦੀ ਵਧਾਈ। ਇਸ ਵਾਰ ਤੁਹਾਡੇ ਨਾਲ ਨਾ ਰਹਿਣ ਲਈ ਮੁਆਫੀ। ਇਸ ਲਈ ਮੈਂ ਪਿਛਲੇ ਸਾਲ ਤੁਹਾਡੇ ਬਰਥਡੇ ‘ਤੇ ਫਲਾਈਟ ਸੈਲੀਬ੍ਰੇਸ਼ਨ ਦੀ ਫੋਟੋ ਸ਼ੇਅਰ ਕੀਤੀ।” ਰੋਹਿਤ ਇਸ ਸਮੇਂ ਆਸਟਰੇਲੀਆ ‘ਚ ਹਨ। ਆਸਟਰੇਲੀਆ ‘ਚ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਰੋਹਿਤ ਲਈ ਐਡੀਲੇਡ ਟੈਸਟ ਬਿਲੁਕਲ ਚੰਗਾ ਨਹੀਂ ਰਿਹਾ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਪਰਥ ਟੈਸਟ ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ। ਐਡੀਲੇਡ ‘ਚ ਰੋਹਿਤ ਨੇ ਪਹਿਲੀ ਪਾਰੀ ‘ਚ 37 ਦੌੜਾਂ ਬਣਾਈਆਂ ਸਨ ਅਤੇ ਦੂਜੀ ਪਾਰੀ ‘ਚ ਇਕ ਦੌੜ ‘ਤੇ ਆਊਟ ਹੋ ਗਏ। ਪਰਥ ਟੈਸਟ ‘ਚ ਉਨ੍ਹਾਂ ਦੀ ਜਗ੍ਹਾ ਹਨੁਮਾ ਵਿਹਾਰੀ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.