Rinku Sharma Murder : ਕੰਗਣਾ ਨੇ ਕੇਜਰੀਵਾਲ ‘ਤੇ ਕੱਸਿਆ ਤੰਜ, ਪੁਰਾਣਾ ਟਵੀਟ ਕੱਢ ਕਹੀ ਇਹ ਗੱਲ

ਮੁੰਬਈ : ਅਦਾਕਾਰ ਕੰਗਣਾ ਰਣੌਤ ਅਕਸਰ ਟਵੀਟ ਕਰ ਕਿਸੇ – ਨਾ – ਕਿਸੇ ਦੇ ਖਿਲਾਫ਼ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵਾਰ ਕੰਗਣਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਿਆ ਹੈ।
Dear @ArvindKejriwal ji I really hope you meet Rinku Sharma’s family and support them also, you are a politician hope you become a statesman also. https://t.co/SpPyKWYUnZ
— Kangana Ranaut (@KanganaTeam) February 13, 2021
ਦਰਅਸਲ, ਕੰਗਣਾ ਨੇ ਰਿੰਕੂ ਸ਼ਰਮਾ ਦੇ ਮੁੱਦੇ ‘ਤੇ ਦਿੱਲੀ ਸੀਐਮ ਕੇਜਰੀਵਾਲ ਨੂੰ ਘੇਰਿਆ ਹੈ। ਅਰਵਿੰਦ ਕੇਜਰੀਵਾਲ ਨੇ 3 ਅਕਤੂਬਰ 2015 ਨੂੰ ਟਵੀਟ ਕਰ ਕਿਹਾ ਸੀ ਕਿ ਉਹ ਗਾਂ ਦਾ ਮਾਸ ਖਾਣ ਨਾਲ ਮਾਰੇ ਗਏ ਇਖਲਾਕ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ ਹਾਂ। ਇਸ ਟਵੀਟ ਨੂੰ ਰੀਟਵੀਟ ਕਰ ਕੰਗਣਾ ਨੇ ਕੇਜਰੀਵਾਲ ਨੂੰ ਰਿੰਕੂ ਸ਼ਰਮਾ ਦੇ ਪਰਿਵਾਰ ਨੂੰ ਮਿਲਣ ਦੀ ਮੰਗ ਕੀਤੀ ਹੈ। ਕੰਗਣਾ ਨੇ ਟਵੀਟ ਕਰ ਲਿਖਿਆ – ਮੈਨੂੰ ਪੂਰੀ ਆਸ ਹੈ ਕਿ ਤੁਸੀ ਰਿੰਕੂ ਸ਼ਰਮਾ ਦੇ ਪਰਿਵਾਰ ਨੂੰ ਮਿਲਣ ਲਏ ਜਾਓਗੇ। ਤੁਸੀ ਇੱਕ ਰਾਜਨੇਤਾ ਹੋ ਅਤੇ ਉਮੀਦ ਹੈ ਕਿ ਤੁਸੀਂ ਇੱਕ ਚੰਗੇ ਸਟੇਟਸਮੈਨ ਵੀ ਹੋਵੋਗੇ।
ਕਿਸਾਨਾਂ ਦੇ ਹੱਕ ‘ਚ ‘ਆਪ’ ਆਗੂ ਦਾ ਵੱਡਾ ਬਿਆਨ! ਦਿੱਲੀ ਤੋਂ ਪਹੁੰਚਿਆ ਪੰਜਾਬ, ਕਿਸਾਨ ਹੋਏ ਖੁਸ਼!
ਮਹੱਤਵਪੂਰਣ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਵਿੱਚ ਦਾਦਰੀ ਦੇ ਨੇੜੇ ਬਿਸਾਹੜਾ ਪਿੰਡ ਦੇ ਇਖਲਾਕ ਅਹਿਮਦ ਦੇ ਘਰ ਗਾਂ ਦਾ ਮਾਸ ਮਿਲਣ ਦੇ ਕਾਰਨ ਕੁੱਝ ਕੱਟਰਪੰਥੀ ਲੋਕਾਂ ਨੇ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਹ ਮਾਮਲਾ ਰਾਸ਼ਟਰੀ ਪੱਧਰ ‘ਤੇ ਲੰਬੇ ਸਮੇਂ ਤੱਕ ਚਰਚਾ ਵਿੱਚ ਰਿਹਾ ਸੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.