Ranjit Bawa ਖਿਲਾਫ਼ ਸ਼ਿਕਾਇਤ ਕਰਨ ਵਾਲਾ ਵਕੀਲ ਹੁਣ ਆਪ ਜੇਲ੍ਹ ਜਾ ਸਕਦੈ! Mera ki Kasoor!

ਜਲੰਧਰ : ਬੀਤੇ ਕੱਲ ਜਲੰਧਰ ਤੋਂ ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਦੁਆਰਾ ਗਾਇਕ ਰਣਜੀਤ ਬਾਵਾ ਸਬੰਧੀ ਇੱਕ ਟੀ.ਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਡਾਕਟਰਾਂ, ਵਿਗਿਆਨੀਆਂ ਨੂੰ ਕੋਰੋਨਾ ਅੱਗੇ ਫੇਲ੍ਹ ਆਖ ਗਏ। ਉਹਨਾਂ ਦੀ ਹਰਕਤ ਕਰਨ ਕਰਕੇ ਅੱਜ ਡਾ. ਹਰਗੁਰਪ੍ਰਤਾਪ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਭਾਜਪਾ ਆਗੂ ਵਿਰੁੱਧ ਆਈ.ਪੀ.ਸੀ ਦੀ ਧਾਰਾ 499 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਮੁਕੱਦਮਾ ਦਰਜ ਕਰਾਉਣ ਲਈ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸ਼ਿਕਾਇਤ ਦਿੱਤੀ ਹੈ।
ਸ਼ਰਾਬ ਵੇਚਣ ਲਈ ਗੁਰਦੁਆਰੇ ਤੇ ਮੰਦਰਾਂ ਦੇ ਸਪੀਕਰ ‘ਚੋਂ ਅਨਾਊਸਮੈਂਟ ਕਰਨਗੇ ਗ੍ਰੰਥੀ ਤੇ ਪੁਜਾਰੀ? D5 Channel Punjabi
ਐਮ.ਬੀ.ਬੀ.ਐਸ, ਐਮ.ਐਸ (ਸਰਜਰੀ) ਡਾ. ਹਰਗੁਰਪ੍ਰਤਾਪ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ਵਿਚ ਪਾ ਕੇ ਸੇਵਾ ਨਿਭਾਅ ਰਹੇ ਡਾਕਟਰਾਂ, ਸਿਹਤ ਕਰਮੀਆਂ ਨੂੰ ਫੇਲ੍ਹ ਹੋ ਗਏ। ਖਤਮ ਹੀ ਹੋ ਗਏ ਆਖ ਭਾਜਪਾ ਆਗੂ ਨੇ ਉਹਨਾਂ ਦੀ ਸ਼ਾਨ ਨੂੰ ਸੱਟ ਮਾਰੀ ਹੈ। ਭਾਜਪਾ ਆਗੂ ਦੀ ਇਹ ਸ਼ਬਦਾਵਲੀ ਡਾਕਟਰਾਂ, ਸਿਹਤ ਕਰਮੀਆਂ ਦਾ ਮਨੋਬਲ ਡੇਗਣ ‘ਚ ਰੋਲ ਅਦਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਭਾਜਪਾ ਆਗੂ ਦੀ ਇਸ ਹਰਕਤ ਕਰਕੇ ਜੇਕਰ ਡਾਕਟਰਾਂ ਦਾ ਮਨੋਬਲ ਡਿੱਗਦਾ ਹੈ ਤਾਂ ਕੋਰੋਨਾ ਮਹਾਂਮਾਰੀ ਖਿਲਾਫ ਵਿੱਢੀ ਜੰਗ ‘ਚ ਸਾਨੂੰ ਨੁਕਸਾਨ ਹੋ ਸਕਦਾ ਹੈ। ਇੱਕ ਡਾਕਟਰ ਹੋਣ ਦੇ ਨਾਤੇ ਭਾਜਪਾ ਆਗੂ ਦੇ ਕਹੇ ਸ਼ਬਦ ਮੇਰੀ ਸ਼ਾਨ ਦੇ ਖਿਲਾਫ ਹਨ, ਇਸ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਆਹ ਵੇਖੋ ਸ਼ਰਾਬ ਦੇ ਠੇਕੇ ‘ਤੇ ਥਾਣੇਦਾਰ ਦਾ ਐਕਸ਼ਨ, ਸ਼ਰਾਬੀਆਂ ਦਾ ਕੀ ਬਣੂ? Thanedar da Action
ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ ਦੁਆਰਾ ਸੀਮਤ ਸਾਧਨਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਉਹਨਾਂ ਬਾਰੇ ਲੋਕਾਂ ‘ਚ ਗੁੰਮਰਾਹਕੁੰਨ ਅਫਵਾਹਾਂ ਫੈਲਾ ਰਿਹਾ ਇਹ ਭਾਜਪਾ ਆਗੂ ਸਮਾਜ ਲਈ ਬੇਹੱਦ ਘਾਤਕ ਸਾਬਿਤ ਹੋ ਸਕਦਾ ਹੈ। ਅਜਿਹੇ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਕੇ ਜਲਦ ਤੋਂ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਇਸ ਸਬੰਧੀ ਅੱਜ ਸ਼ਿਕਾਇਤ ਐਸ.ਐਚ.ਉ ਨਿਹਾਲ ਸਿੰਘ ਵਾਲਾ ਨੂੰ ਸੌਂਪ ਦਿੱਤੀ ਹੈ। ਸਭਾ ਦੇ ਆਗੂ ਨੇ ਕਿਹਾ ਕਿ ਮੇਰਾ ਕੀ ਕਸੂਰ ਗੀਤ ਨੇ ਸਾਡੇ ਸਮਾਜ ਦੇ ਜਾਤ ਪਾਤੀ ਪ੍ਰਬੰਧ, ਅਡੰਬਰ, ਅੰਧਵਿਸ਼ਆਸ ‘ਤੇ ਕਰਾਰੀ ਸੱਟ ਮਾਰੀ ਹੈ। ਗੀਤ ਦੇ ਲੇਖਕ ਬੀਰ ਸਿੰਘ ਤੇ ਗਾਇਕ ਰਣਜੀਤ ਬਾਵੇ, ਡਾਇਰੈਕਟਰ ਆਦਿ ‘ਤੇ ਦਰਜ ਝੂਠਾ ਮੁਕੱਦਮਾ ਰੱਦ ਹੋਣਾ ਚਾਹੀਦਾ ਹੈ ਸਾਨੂੰ ਆਸ ਹੈ ਕਿ ਪੁਲਿਸ ਪ੍ਰਸ਼ਾਸਨ ਜਲਦ ਕਾਰਵਾਈ ਅਮਲ ਵਿੱਚ ਲਿਆਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਗੁਰਮੇਲ ਮਾਛੀਕੇ ਵੀ ਮੌਜੂਦ ਸਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.