Breaking NewsD5 specialNewsSportsTop News

Rajat Patidar ਦੇ 102 ਮੀਟਰ ਵਾਲੇ ਛੱਕੇ ਨਾਲ ਜ਼ਖ਼ਮੀ ਹੋਇਆ ‘ਬਜ਼ੁਰਗ ਫੈਨ’

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ 60ਵੇਂ ਮੈਚ ‘ਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਦੇ ਸਾਹਮਣੇ 210 ਦੌੜਾਂ ਦਾ ਪਹਾੜ ਜਿਹਾ ਟੀਚਾ ਰੱਖਿਆ। ਜਵਾਬ ਚ ਬੈਂਗਲੁਰੂ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਪਾਵਰਪਲੇਅ ਚ 3 ਅਹਿਮ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਮੈਕਸਵੇਲ ਤੇ ਰਜਤ ਪਾਟੀਦਾਰ ਨੇ ਬੈਂਗਲੁਰੂ ਦੀ ਪਾਰੀ ਨੂੰ ਸੰਭਾਲਿਆ ਪਰ ਇਸ ਮੈਚ ‘ਚ ਰਜਤ ਪਾਟੀਦਾਰ ਨੇ ਇਕ ਛੱਕਾ ਮਾਰਿਆ ਜੋ ਸਟੇਡੀਅਮ ਚ ਬੈਠੇ ਬਜ਼ੁਰਗ ਦਰਸ਼ਕ ਦੇ ਸਿਰ ਤੇ ਜਾ ਵੱਜਾ।

Jakhar ਦੇ ਪਾਰਟੀ ਛੱਡਣ ‘ਤੇ, Navjot Sidhu ਦਾ ਧਮਾਕੇਦਾਰ ਬਿਆਨ! Sidhu ਵੀ ਛੱਡੂ ਪਾਰਟੀ? | D5 Channel Punjabi

ਦਰਅਸਲ ਪੰਜਾਬ ਦੇ ਲਈ 9ਵਾਂ ਓਵਰ ਕਰਾਉਣ ਆਏ ਹਰਪ੍ਰੀਤ ਬਰਾੜ ਦੇ ਓਵਰ ‘ਚ ਰਜਤ ਪਾਟੀਦਾਰ ਨੇ ਦੌੜ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਓਵਰ ਦੀ ਚੌਥੀ ਗੇਂਦ ਤੇ ਰਜਤ ਪਾਟੀਦਾਰ ਨੇ ਵੱਡਾ ਸ਼ਾਟ ਖੇਡਦੇ ਹੋਏ ਗੇਂਦ ਨੂੰ ਦਰਸ਼ਕਾਂ ਵਲ ਮਾਰਿਆ ਪਰ ਇਹ ਗੇਂਦ ਮੈਚ ਦੇਖ ਰਹੇ ਇਕ ਬਜ਼ੁਰਗ ਦਰਸ਼ਕ ਦੇ ਸਿਰ ਜਾ ਵੱਜੀ ਜਿਸ ਤੋਂ ਬਾਅਦ ਬਜ਼ੁਰਗ ਆਪਣੇ ਸਿਰ ਤੇ ਹੱਥ ਰੱਖੇ ਦਿਖਾਈ ਦਿੱਤਾ। ਹਰਪ੍ਰੀਤ ਬਰਾੜ ਦੀ ਗੇਂਦ ਤੇ ਲਗਾਇਆ ਗਿਆ ਇਹ ਸ਼ਾਟ ਛੋਟਾ ਨਹੀਂ ਸੀ। ਰਜਤ ਪਾਟੀਦਾਰ ਨੇ 102 ਮੀਟਰ ਦਾ ਛੱਕਾ ਲਾਇਆ ਸੀ। ਰਜਤ ਪਾਟੀਦਾਰ ਦੀ ਪਾਰੀ ਨੂੰ ਰਾਹੁਲ ਚਾਹਰ ਨੇ ਖ਼ਤਮ ਕੀਤਾ। ਰਾਹੁਲ ਚਾਹਰ ਨੇ ਰਜਤ ਨੂੰ 26 ਦੌੜਾਂ ਤੇ ਆਊਟ ਕਰਕੇ ਟੀਮ ਨੂੰ ਚੌਥੀ ਸਫਲਤਾ ਦਿਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button