Breaking NewsD5 specialNewsPunjab

Rail Video Viral – ਚੱਲਦੀ ਰੇਲ ਗੱਡੀ ‘ਚ ਕਾਂਡ

ਜ਼ਰਾ ਇਕ ਵਾਰ ਇਸ ਵੀਡੀਓ ਨੂੰ ਗੌਰ ਨਾਲ ਵੇਖੋ, ਤੇਜ਼ ਰਫ਼ਤਾਰ ਰੇਲ ਗੱਡੀ ਰੇਲਵੇ ਲਾਈਨਾਂ ‘ਤੇ ਧੂੜਾਂ ਪੱਟਦੀ ਜਾ ਰਹੀ ਹੈ। ਰੇਲ ਦੇ ਡੱਬੇ ‘ਚ ਸਵਾਰ ਇਹ ਲੋਕ ਖਿੜਕੀ ‘ਚ ਖੜੇ ਤੇਜ਼ ਹਵਾ ਦਾ ਨਜ਼ਾਰਾ ਤੱਕ ਰਹੇ ਹਨ। ਹੁਣ ਇਸ ਕੁੜੀ ਵੱਲ ਵੇਖੋ, ਜਿਹੜੀ ਖਿੜਕੀ ਦੇ ਖੜ੍ਹ ਕੇ ਮੌਤ ਨਾਲ ਮਖੌਲਾਂ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਕਦਮ ਇਕ ਹੋਰ ਰੇਲ ਗੱਡੀ ਦੂਜੀ ਪਟੜੀ ਤੋਂ ਹਾਈ ਸਪੀਡ ‘ਤੇ ਗੁਜ਼ਰਦੀ ਹੈ।ਅਚਾਨਕ ਹਵਾ ਦਾ ਜ਼ੋਰਦਾਰ ਝਟਕਾ ਲੱਗਦਾ ਹੈ ਤੇ ਅੱਖ ਦੀ ਫੌਰ ਨਾਲ ਇਹ ਲੜਕੀ ਨੀਚੇ ਡਿੱਗ ਜਾਂਦੀ ਹੈ। ਇਸ ਖ਼ਤਰਨਾਕ ਮੰਜ਼ਰ ਨੂੰ ਜ਼ਰਾ ਨਜ਼ਦੀਕ ਤੋਂ ਵੇਖੋ…

https://youtu.be/RtoSkcFGuYw

ਇਹ ਵਾਇਰਲ ਵੀਡੀਓ ਕਿੱਥੋਂ ਦੀ ਹੈ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਏਨਾ ਜ਼ਰੂਰ ਹੈ ਕਿ ਇਸ ਵੀਡੀਓ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਬ ਗਈ ਹੋਵੇਗੀ। ਇਸ ਲੜਕੀ ਦੀ ਜਾਨ ਤਾਂ ਬਚ ਗਈ ਪਰ ਇਹ ਵੀਡੀਓ ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਲਈ ਕਾਫ਼ੀ ਹੈ। ਜਿਹੜੇ ਰੇਲ ਗੱਡੀ ‘ਚ ਸਫ਼ਰ ਦੌਰਾਨ ਪੁੱਠੀਆਂ ਹਰਕਤਾਂ ਕਰਦੇ ਹਨ। ਵੇਲਾ ਹੈ ਸੰਭਲ ਜਾਓ, ਨਹੀਂ ਤਾਂ ਹਰ ਕਿਸੇ ਦੇ ਕਿਸਮਤ ‘ਚ ਮੌਤ ਦੇ ਮੂੰਹ `’ਚੋਂ ਬਚ ਨਿਕਲਣਾ ਨਹੀਂ ਲਿਖਿਆ ਹੁੰਦਾ।

Read Also ਜਦੋਂ ਸਵਾਰੀਆਂ ਨਾਲ ਭਰੀ ਐਕਸਪ੍ਰੈਸ ਰੇਲ ਗੱਡੀ ਬਿਨ੍ਹਾਂ ਇੰਜਣ ਤੋਂ ਦੌੜੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button