Rahul Gandhi ਨੂੰ Uttarakhand ਦੀ 78 ਸਾਲਾ ਬੇਬੇ ਨੇ ਬਣਾਇਆ ਆਪਣੀ ਜਾਇਦਾਦ ਦਾ ਵਾਰਿਸ
ਦੇਹਰਾਦੂਨ : ਉਤਰਾਖੰਡ ਤੋਂ ਇੱਕ ਅਜੀਬ ਵਾਕਾ ਸਾਹਮਣੇ ਆਇਆ ਹੈ। ਇੱਥੇ ਇੱਕ ਬਜ਼ੁਰਗ ਮਹਿਲਾ ਨੇ ਆਪਣੀ ਸਾਰੀ ਜਾਇਦਾਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਦਿੱਤੀ ਹੈ। ਇਸ ‘ਚ 50 ਲੱਖ ਦੀ ਜਾਇਦਾਦ ਦੇ ਨਾਲ – ਨਾਲ 10 ਤੋਲੇ ਸੋਨਾ ਵੀ ਸ਼ਾਮਿਲ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜਾਇਦਾਦ ਰਾਹੁਲ ਗਾਂਧੀ ਨੂੰ ਇਸ ਲਈ ਦਿੱਤੀ ਹੈ ਕਿਉਂਕਿ ਉਹ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਮੁੰਜਿਆਲ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਗਾਂਧੀ ਪਰਿਵਾਰ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਲਈ ਮਹਾਨ ਕੁਰਬਾਨੀ ਦਿੱਤੀ ਹੈ।
ਵੱਡੀ ਖੁਸ਼ਖਬਰੀ, Modi ਨੇ ਕਿਸਾਨਾਂ ਦੀ ਮੰਨੀ ਗੱਲ, Honeypreet ਸਾਂਭੂ, ਡੇਰੇ ਦੀ ਗੱਦੀ? | D5 Channel Punjabi
ਬਜ਼ੁਰਗ ਮਹਿਲਾ ਨੇ ਇੱਥੇ ਇੱਕ ਅਦਾਲਤ ‘ਚ ਇਸ ਸਬੰਧੀ ਗਵਾਹੀ ਪੇਸ਼ ਕੀਤੀ ਹੈ। ਵਸੀਅਤ ‘ਚ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਦਿੰਦੇ ਹੋਏ 78 ਸਾਲਾ ਪੁਸ਼ਪਾ ਮੁੰਜਿਆਲ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਸ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ , ਭਾਵੇਂ ਇੰਦਰਾ ਗਾਂਧੀ ਹੋਵੇ ਜਾਂ ਰਾਜੀਵ ਗਾਂਧੀ , ਉਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਜਦਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਬਜ਼ੁਰਗ ਔਰਤ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਨਜ਼ਦੀਕੀ ਸਬੰਧ ਸੀ। ਮੁੰਜਿਆਲ ਜੋ ਸਾਰੀ ਉਮਰ ਅਣਵਿਆਹਿਆ ਰਿਹਾ, ਇਸ ਸਮੇਂ ਦੇਹਰਾਦੂਨ ਦੇ ਪ੍ਰੇਮਧਾਮ ਬਿਰਧ ਆਸ਼ਰਮ ਵਿੱਚ ਰਹਿ ਰਿਹਾ ਹੈ।
Modi ਫਸਿਆ ਕਸੂਤਾ, CBI ਨੇ ਚੱਕਿਆ ਖਾਸ, ਕਿਸਾਨਾਂ ‘ਤੇ ਵੱਡੀ ਕਾਰਵਾਈ | D5 Channel Punjabi
ਦੇਹਰਾਦੂਨ ਮੈਟਰੋਪੋਲੀਟਨ ਕਾਂਗਰਸ ਦੇ ਪ੍ਰਧਾਨ ਲਾਲਚੰਦ ਸ਼ਰਮਾ ਨੇ ਦੱਸਿਆ ਕਿ ਬਾਅਦ ਚ ਮੁੰਜਿਆਲ ਨੇ ਯਮੁਨਾ ਕਾਲੋਨੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਨੂੰ ਜਾਇਦਾਦ ਦੀ ਵਸੀਅਤ ਸੌਂਪੀ। ਮੁੰਜਿਆਲ ਪਿਛਲੇ ਸਮੇਂ ਤੋਂ ਇੱਕ ਸਰਕਾਰੀ ਸਕੂਲ ਅਧਿਆਪਕ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.