Breaking NewsInternationalNews

ਅਮਰੀਕਾ ਦੇ ਨਿਯਮ ਤੋੜਨ ਤੇ ਕੈਨੇਡਾ ਕਰ ਰਿਹੈ ਟੈਰਿਫ ਹਟਾਉਣ ਦੀ ਮੰਗ

ਓਟਾਵਾ : ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫ ਨੌਰਥ ਅਮੈਰੀਕਨ ਟਰੇਡ ਅਗਰੀਮੈਂਟ ਦੇ ਆਟੋਜ਼ ਨਾਲ ਜੁੜੇ ਅਹਿਮ ਹਿੱਸੇ ਦੇ ਵਿਰੋਧਾਭਾਸੀ ਹਨ, ਜੋ ਕਿ ਆਟੋ ਸੈਕਟਰ ਦੇ ਨਿਘਾਰ ਦਾ ਕਾਰਨ ਬਣਨਗੇ। ਅਮਰੀਕੀ ਕਾਰੋਬਾਰਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਤੇ ਫਰੀਲੈਂਡ ਨੇ ਆਖਿਆ ਕਿ ਇਸੇ ਕਾਰਨ ਕੈਨੇਡਾ ਵੱਲੋਂ 2019 ਵਿੱਚ ਇਨ੍ਹਾਂ ਟੈਕਸਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਇਨ੍ਹਾਂ ਟੈਰਿਫਜ਼ ਨੂੰ ਨਵੀਂ ਟਰੇਡ ਡੀਲ ਲਾਗੂ ਹੋਣ ਤੋਂ ਪਹਿਲਾਂ ਹੀ ਹਟਾਉਣ ਦੀ ਮੰਗ ਹੁਣ ਅਮਰੀਕੀ ਕਾਰੋਬਾਰੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ।

Read Also ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ‘ਤੇ ਚੀਨ ਨੇ ਦਿੱਤੀ ਸਫਾਈ

ਫਰੀਲੈਂਡ ਨੇ ਆਖਿਆ ਕਿ ਕੈਨੇਡਾ ਤਾਂ ਪਹਿਲਾਂ ਹੀ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਲਈ ਸੰਘਰਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਹੋ ਆਖਣਾ ਹੈ ਕਿ ਇਨ੍ਹਾਂ ਟੈਰਿਫਜ਼ ਨੂੰ ਹਟਾਏ ਜਾਣ ਲਈ ਅਮਰੀਕਾ ਉੱਤੇ ਦਬਾਅ ਬਣਾਉਣ ਵਾਸਤੇ ਅਮਰੀਕੀ ਕਾਨੂੰਨਘਾੜਿਆਂ ਤੇ ਕਾਰੋਬਾਰੀਆਂ ਦਾ ਵੀ ਕੈਨੇਡਾ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਟਰੂਡੋ ਵੱਲੋਂ ਇਹ ਖੁਲਾਸਾ ਸ਼ੁੱਕਰਵਾਰ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਕੀਤਾ ਗਿਆ ਸੀ। ਪਿਛਲੇ ਹਫਤੇ ਵਾਸ਼ਿੰਗਟਨ ਦੇ ਦੌਰੇ ਉੱਤੇ ਗਈ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੇ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟੈਰਿਫ ਹਟਾਉਣ ਦਾ ਮਾਮਲਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪਿਓ ਤੇ ਰੱਖਿਆ ਮੰਤਰੀ ਜਿੰਮ ਮੈਟਿਸ ਕੋਲ ਵੀ ਉਠਾਇਆ ਸੀ।

ਇਸ ਤੋਂ ਇਲਾਵਾ ਫਰੀਲੈਂਡ ਨੇ ਅਮਰੀਕੀ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਕੋਲ ਵੀ ਇਹ ਮੁੱਦਾ ਦੁਬਾਰਾ ਉਠਾਇਆ ਤੇ ਇਸ ਬਾਰੇ ਠੋਸ ਕਾਰਵਾਈ ਕਰਨ ਲਈ ਉਨ੍ਹਾਂ ਉੱਤੇ ਦਬਾਅ ਵਧਾਇਆ। ਫਰੀਲੈਂਡ ਨੇ ਆਖਿਆ ਕਿ ਆਖਿਰਕਾਰ ਅਮਰੀਕੀ ਵਣਜ ਮੰਤਰਾਲਾ ਹੀ ਟੈਰਿਫਜ਼ ਦੇ ਮੁੱਦੇ ਬਾਰੇ ਫੈਸਲਾ ਕਰੇਗਾ ਪਰ ਉਦੋਂ ਤੱਕ ਅਸੀਂ ਆਪਣੀ ਪੂਰੀ ਵਾਹ ਲਾਵਾਂਗੇ। ਇਸ ਦੌਰਾਨ ਕੈਨੇਡਾ ਵਿੱਚ ਟਰੰਪ ਦੀ ਅੰਬੈਸਡਰ ਕੈਲੀ ਕ੍ਰਾਫਟ ਨੇ ਆਖਿਆ ਕਿ ਉਨ੍ਹਾਂ ਦਾ ਵਣਜ ਮੰਤਰਾਲਾ ਟੈਰਿਫਜ਼ ਮਾਮਲੇ ਬਾਰੇ ਫੈਸਲਾ ਤਣ-ਪੱਤਣ ਲਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button