Breaking NewsD5 specialEntertainmentNewsSportsTop News

PV Sindhu ਨੇ ਵੀ ‘Kacha Badam’ ਤੇ ਲਗਾਏ ਠੁਮਕੇ

ਮੁੰਬਈ : ਸੋਸ਼ਲ ਮੀਡੀਆ ‘ਤੇ ਜੇਕਰ ਕੋਈ ਟ੍ਰੇਂਡ ਸ਼ੁਰੂ (Trending Song Of Social Media) ਹੁੰਦਾ ਹੈ ਤਾਂ ਫਿਰ ਉਹ ਲੰਬਾ ਚੱਲਦਾ ਹੈ। ਇਨੀਂ ਦਿਨੀਂ ਬਾਲੀਵੁੱਡ ਹਸਤੀਆਂ ਤੋਂ ਲੈ ਕੇ ਟੀਵੀ ਅਦਾਕਾਰ ਅਤੇ ਸਪੋਰਟਸ ਸਖ਼ਸੀਅਤਾਂ ਤੱਕ ਹਰ ਕੋਈ ‘Kacha Badam’ ਗੀਤ ਠੁਮਕੇ ਲਗਾਉਂਦੇ ਹੋਏ ਨਜ਼ਰ ਆ ਰਿਹਾ ਹੈ। ਉਥੇ ਹੀ ਹੁਣ ਬੈਡਮਿੰਟਨ ਸਟਾਰ ਪੀਵੀ ਸਿੰਧੂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਕੁਈਨ ਬਣ ਚੁੱਕੀ ਹੈ, ਉਨ੍ਹਾਂ ਨੇ ਹਾਲ ਹੀ ‘ਚ ਕੱਚਾ ਬਦਾਮ ਦੀ ਰੀਲ ਬਣਾ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਸਿੰਧੂ ਨੇ ਸੋਸ਼ਲ ਮੀਡੀਆ ਤੇ ਭੁਬਨ ਬਦਿਆਕਰ ਦੇ ਗੀਤ ਤੇ ਡਾਂਸ ਕਰਦੇ ਹੋਏ ਇੰਸਟਾਗ੍ਰਾਮ ਰੀਲਜ਼ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਦੇਖਣ ਲਈ ਲੋਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਯੂਜ਼ਰਸ ਆਪਣੇ ਪਸੰਦੀਦਾ ਖਿਡਾਰੀ ਦੀ ਖੂਬ ਤਾਰੀਫ ਕਰ ਰਹੇ ਹਨ।

Bhagwant Mann ਐਕਸ਼ਨ ਮੂਡ ’ਚ, ਅਕਾਲੀਆਂ ਦਾ ਗੁਰਦੁਆਰਿਆਂ ਤੋਂ ਰਾਜ ਖ਼ਤਮ | D5 Channel Punjabi

ਕੱਚਾ ਬਾਦਾਮ ਗੀਤ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਟਰੈਂਡ ਬਣ ਚੁੱਕਾ ਹੈ, ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੇ ਇਸ ਗੀਤ ਤੇ ਰੀਲ ਨਾ ਕੀਤੀ ਹੋਵੇ। ਹੁਣ ਇਸ ਸੂਚੀ ‘ਚ ਬੈਡਮਿੰਟਨ ਸਟਾਰ ਪੀਵੀ ਸਿੰਧੂ ਦਾ ਨਾਂ ਵੀ ਜੁੜ ਗਿਆ ਹੈ। ਸਿੰਧੂ ਕੱਚਾ ਬਦਾਮ ਤੇ ਡਾਂਸ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ ਅਤੇ ਉਸ ਨੇ ਇਸ ਦੇ ਹੁੱਕ ਸਟੈਪ ਤੇ ਵੀ ਆਪਣੀਆਂ ਹਰਕਤਾਂ ਦਿਖਾਈਆਂ। ਪੋਸਟ ਨੂੰ ਸਾਂਝਾ ਕਰਦੇ ਹੋਏ, ਸਿੰਧੂ ਨੇ ਕੈਪਸ਼ਨ ਵਿੱਚ ਦਿਲ ਦੇ ਇਮੋਜੀ ਦੇ ਨਾਲ ਹੈਸ਼ਟੈਗ # kachabadam # reels # reelitfeelit # gotthemoves ਲਿਖਿਆ । ਇਸ ਪੋਸਟ ਨੂੰ ਹੁਣ ਤੱਕ 7 ਲੱਖ 40 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।

Majithia ਦੇ ਹੱਕ ’ਚ ਆਇਆ Congress ਦਾ ਵੱਡਾ ਲੀਡਰ! ਕੈਮਰੇ ਅੱਗੇ Sidhu ਦੀ ਕਰਵਾਈ ਤਸੱਲੀ | D5 Channel Punjabi

ਕਾਚਾ ਬਦਾਮ ਗਾਣਾ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਟ੍ਰੈਂਡ ਬਣ ਗਿਆ ਹਨ। ਹਰ ਸੈਲੀਬ੍ਰਿਟੀ ਨੇ ਆਪਣੇ ਹੁੱਕ – ਸਟੈਪਸ ਤੇ ਵੀਡੀਓ ਬਣਾ ਕੇ ਸੁਰਖੀਆਂ ਬਟੋਰੀਆਂ ਹਨ। ਪੀਵੀ ਸਿੰਧੂ ਦੇ ਡਾਂਸ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ। ਕੋਈ ਉਸ ਨੂੰ ‘ਕਿਊਟ’ ਕਹਿ ਰਿਹਾ ਹੈ ਤਾਂ ਕੋਈ ਕਹਿੰਦਾ ਹੈ, ‘ਤੁਸੀਂ ਜਿੰਨੇ ਵਧੀਆ ਖਿਡਾਰੀ ਹੋ , ਓਨੇ ਹੀ ਚੰਗੇ ਡਾਂਸਰ’। ਦੱਸ ਦਈਏ ਕਿ ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਹਾਲ ਹੀ ਵਿੱਚ ਜਰਮਨ ਓਪਨ ਤੋਂ ਬਾਹਰ ਹੋ ਗਈ ਸੀ । ਸਿੰਧੂ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਵਿੱਚ ਚੀਨ ਦੀ ਝਾਂਗ ਯੀ ਮਾਨ ਨੇ ਹਰਾਇਆ । ਇਹ ਮੈਚ ਬਹੁਤ ਰੋਮਾਂਚਕ ਸੀ ਅਤੇ ਤਿੰਨ ਗੇਮਾਂ ਤਕ ਚੱਲਿਆ। ਚੀਨੀ ਖਿਡਾਰਨ ਨੇ 55 ਮਿੰਟ ਤਕ ਚੱਲੇ ਮੈਚ ਵਿੱਚ ਸਿੰਧੂ ਨੂੰ ਹਰਾਇਆ।

 

View this post on Instagram

 

A post shared by Sindhu Pv (@pvsindhu1)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button