Breaking NewsD5 specialEntertainmentNewsPunjabTop News

Punjabi Singer Karan Aujla ਨੇ Manisha Gulati ਨਾਲ ਵੀਡੀਓ ਕਾਲ ਜ਼ਰੀਏ ਕੀਤੀ ਗੱਲਬਾਤ, ਰੱਖਿਆ ਆਪਣਾ ਪੱਖ

ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਨੇ ਅੱਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕੀਤੀ। ਇਸ ਦੌਰਾਨ ਔਜਲਾ ਨੇ ਸ਼ਰਾਬ ਗੀਤ ਨੂੰ ਲੈ ਕੇ ਆਪਣਾ ਪੱਖ ਰੱਖਿਆ ਅਤੇ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਪੰਜਾਬ ਅਤੇ ਪੰਜਾਬੀ ਸੰਸਕ੍ਰਿਤੀ ਦਾ ਧਿਆਨ ਰੱਖਣਗੇ। ਔਜਲਾ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਗਾਣਿਆਂ ਨਾਲ ਕਿਸੇ ਦੀ ਛਵੀ ਖ਼ਰਾਬ ਨਾ ਹੋਵੇ।

ਚੜੂਨੀ ਦੀ ਖੱਟਰ ਸਰਕਾਰ ਨੂੰ ਚੇਤਾਵਨੀ, ਜੇ ਕਿਸਾਨ ਅੜ ਗਏ ਤਾਂ ਕਰਾਂਗੇ ਆਹ ਹਾਲ !D5 Channel Punjabi

ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਮਿਸ਼ਨ ਨੇ ਕਰਣ ਔਜਲਾ ਅਤੇ ਹਰਜੀਤ ਹਰਮਨ ਵੱਲੋਂ ਗਾਏ ਗਏ ਸ਼ਰਾਬ ਗੀਤ ਨੂੰ ਲੈ ਕੇ ਸੁ – ਮੋਟੋ ਨੋਟਿਸ ਲਿਆ ਸੀ। ਅੱਜ ਔਜਲਾ ਨੇ ਵੀਡੀਓ ਕਾਲ ਦੇ ਮਾਧਿਅਮ ਨਾਲ ਭਰੋਸਾ ਦਿਵਾਇਆ ਕਿ ਜਦੋਂ ਉਹ ਪੰਜਾਬ ਵਾਪਸ ਆਉਣਗੇ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਂਮੀਦ ਹੈ ਕਿ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਨੇ ਜੋ ਕਿਹਾ ਉਹ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button