Breaking NewsD5 specialNewsPunjab

ਪੰਜਾਬ ‘ਚ 19 ਅਕਤੂਬਰ ਤੋਂ ਖੁਲ੍ਹਣਗੇ ਸਕੂਲ

ਪਟਿਆਲਾ : ਪੰਜਾਬ ਸਰਕਾਰ ਨੇ 19 ਅਕਤੂਬਰ ਤੋਂ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੰਟੇਨਮੈਂਟ ਜੋਨ ਤੋਂ ਬਾਹਰ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਨੇ ਇਸਦੇ ਲਈ ਐਸਓਪੀ ਜਾਰੀ ਕੀਤੀ ਹੈ। ਐਸਓਪੀ ਲਾਗੂ ਕਰਾਉਣ ਲਈ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਜਾਵੇਗਾ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਕੂਲਾਂ ਨੂੰ ਫਿਰ ਖੋਲਿਆ ਜਾ ਰਿਹਾ ਹੈ ਪਰ ਸਾਰੇ ਵਿਦਿਆਰਥੀਆਂ ਦੀ ਸਕੂਲ ‘ਚ ਹਾਜ਼ਰੀ ਲਾਜ਼ਮੀ ਨਹੀਂ ਹੋਵੇਗੀ।

ਅੱਕੇ ਕਿਸਾਨਾਂ ਨੇ ਪਾਤਾ ਨਵਾਂ ਮਤਾ, ਖੇਤੀ ਕਾਨੂੰਨਾਂ ਨੂੰ ਛੱਡ ਸਰਕਾਰ ਅੱਗੇ ਰੱਖਤੀ ਨਵੀਂ ਮੰਗ, ਹੋਰ ਵੀ ਗਰਮਾਊ ਮਾਹੌਲ!

ਸਕੂਲ ਖੋਲ੍ਹਣ ਦੌਰਾਨ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਸਕੂਲਾਂ ‘ਚ ਕੋਵਿਡ ਕੇਅਰ ਸੈਂਟਰ ਖੋਲ੍ਹੇ ਗਏ ਸਨ ਅਤੇ ਜਿਨ੍ਹਾਂ ਸਕੂਲਾਂ ‘ਚ ਵਿਦਿਆਰਥੀ ਹੋਸਟਲਾਂ ‘ਚ ਰਹਿੰਦੇ ਹਨ, ਉਨ੍ਹਾਂ ਸਕੂਲਾਂ ਦੀ ਸਾਫ-ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਹੀ ਬੱਚੇ ਸਕੂਲ ਜਾ ਸਕਣਗੇ। ਇਸ ਤੋਂ ਇਲਾਵਾ ਸਕੂਲ ਦੇ ਸਾਰੇ ਸਟਾਫ਼ ਲਈ ਕੋਵਾ ਐਪ ਇੰਸਟਾਲ ਕਰਨੀ ਜ਼ਰੂਰੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button