Breaking NewsD5 specialNewsPunjabTop News

Punjab School Education Board : First Term ਪ੍ਰੀਖਿਆ ਲਈ ਜਾਰੀ ਹੋਈਆਂ ਹਦਾਇਤਾਂ 

ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੰਬਰ ਦੇ ਦੂਜੇ ਹਫਤੇ ਤੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਟਰਮ – 1 ਕਰਵਾਈਆਂ ਜਾਣਗੀਆਂ। ਇਸ ਸਬੰਧ ‘ਚ ਬੋਰਡ ਨੇ ਵਿਸ਼ੇਸ਼ ਦਿਸ਼ਾ – ਨਿਰਦੇਸ਼ ਜਾਰੀ ਕੀਤੇ ਹਨ, ਜਿਸਦੇ ਅਨੁਸਾਰ ਜਮਾਤ 5ਵੀਂ ਲਈ ਟਰਮ ਇੱਕ ‘ਚ ਮੁੱਖ 5 ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 3 ਦਿਨਾਂ ‘ਚ ਲਈ ਜਾਵੇਗੀ। ਪਹਿਲੇ ਦਿਨ ਪਹਿਲੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਵਾਤਾਵਰਣ ਸਿੱਖਿਆ ਵਿਸ਼ਿਆਂ ਦੀ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ। ਦੂਜੇ ਦਿਨ ਦੂਜੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਅੰਗਰੇਜ਼ੀ ਭਾਸ਼ਾ ਦੇ ਵਿਸ਼ਿਆਂ ਦੀ ਪ੍ਰੀਖਿਆ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ।

ਖੇਤੀਬਾੜੀ ਮੰਤਰੀ ਦਾ ਚੰਡੀਗੜ੍ਹ ਤੋਂ ਵੱਡਾ ਐਲਾਨ! ਖੁਸ਼ ਕਰਤੇ ਕਿਸਾਨ || D5 Channel Punjabi

ਤੀਜੇ ਦਿਨ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ 45 ਮਿੰਟ ਰਹੇਗਾ। ਹਰ ਵਿਸ਼ੇ ਲਈ ਪ੍ਰਸ਼ਨ-ਪੱਤਰ ਲਈ 20 ਪ੍ਰਸ਼ਨ ਬਹੁ-ਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। ਇਹ ਪ੍ਰੀਖਿਆ ਹਰ ਵਿਸ਼ੇ ਦੇ 50 ਫੀਸਦੀ ਪਾਠਕ੍ਰਮ ਮੁਤਾਬਕ ਲਈ ਜਾਵੇਗੀ। ਕਲਾਸ 8ਵੀਂ ਲਈ ਪਹਿਲੀ ਟਰਮ ’ਚ ਮੁੱਖ 6 ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਦਿਨ ਪਹਿਲੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਗਣਿਤ ਵਿਸ਼ਿਆਂ ਦੀ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ। ਦੂਜੇ ਦਿਨ ਦੂਜੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਪ੍ਰੀਖਿਆ ਇਕੱਠੀ ਹੋਵੇਗੀ।ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਰਹੇਗਾ। ਤੀਜੇ ਦਿਨ ਅੰਗਰੇਜ਼ੀ ਅਤੇ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ।

ਲਓ ਨਿਹੰਗ ਸਿੰਘਾਂ ਨੇ ਕਰਤਾ ਹੋਰ ਕਾਰਾ! ਹੋਈ BSF ਲਵਾਉਣ ਦੀ ਮੰਗ || D5 Channel Punjabi

ਹਰ ਵਿਸ਼ੇ ਲਈ ਪ੍ਰਸ਼ਨ ਪੱਤਰ ਲਈ 40 ਪ੍ਰਸ਼ਨ ਬਹੁਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਇਹ ਪ੍ਰੀਖਿਆ ਹਰ ਵਿਸ਼ੇ ਦੇ 50 ਫ਼ੀਸਦੀ ਪਾਠਕ੍ਰਮ ਮੁਤਾਬਕ ਲਈ ਜਾਵੇਗੀ। 10ਵੀਂ ਜਮਾਤ ਲਈ ਇਕ ਮੁੱਖ ਵਿਸ਼ੇ ਪੰਜਾਬੀ ਏ. ਅਤੇ ਬੀ./ਪੰਜਾਬੀ ਪੰਜਾਬ ਹਿਸਟਰੀ ਅਤੇ ਕਲਚਰ ਏ ਅਤੇ ਬੀ., ਅੰਗਰੇਜ਼ੀ, ਪੰਜਾਬੀ/ਹਿੰਦੀ/ਉਰਦੂ , ਗਣਿਤ, ਵਿਗਿਆਨ ਅਤੇ ਸਮਾਜਿਕ ਸਿੱਖਿਆ ਦੀ ਲਿਖ਼ਤੀ ਪ੍ਰੀਖਿਆ 6 ਦਿਨਾਂ ਵਿਚ ਲਈ ਜਾਵੇਗੀ। ਹਰ ਇਕ ਵਿਸ਼ੇ (ਪੰਜਾਬ ਹਿਸਟਰੀ ਅਤੇ ਕਲਚਰ ਨੂੰ ਛੱਡ ਕੇ) ਪ੍ਰੀਖਿਆ ਦਾ ਸਮਾਂ 1.30 ਘੰਟੇ ਦਾ ਹੋਵੇਗਾ। ਹਰ ਇਕ ਵਿਸ਼ੇ (ਪੰਜਾਬੀ/ਪੰਜਾਬ ਹਿਸਟਰੀ ਅਤੇ ਕਲਚਰ ਨੂੰ ਛੱਡ ਕੇ) ਪ੍ਰਸ਼ਨ ਪੱਤਰ ਲਈ 40 ਪ੍ਰਸ਼ਨ ਬਹੁ ਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ।

ਦਿੱਲੀ ਪੁਲਿਸ ਨੂੰ ਕਿਸਾਨਾਂ ‘ਤੇ ਐਕਸ਼ਨ ਪਿਆ ਮਹਿੰਗਾ, ਰਾਜੇਵਾਲ ਨੇ ਲਿਆਤੀ ਹਨੇਰੀ || D5 Channel Punjabi

ਹਰ ਇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਪੰਜਾਬੀ ਏ. ਅਤੇ ਬੀ. ਪੰਜਾਬ ਹਿਸਟਰੀ ਐਂਡ ਕਲਚਰ ਏ. ਅਤੇ ਬੀ. ਦੀ ਲਿਖ਼ਤੀ ਪ੍ਰੀਖਿਆ ਇਕ ਹੀ ਦਿਨ ਹੋਵੇਗੀ। ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਕੁੱਲ 60 (30 ਪ੍ਰਸ਼ਨ ਪੇਪਰ-ਏ ਲਈ ਅਤੇ 30 ਪ੍ਰਸ਼ਨ ਪੇਪਰ-ਬੀ ਲਈ) ਬਹੁਬਦਲ ਉੱਤਰ ਵਾਲੇ ਹੋਣਗੇ ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ ਦਾ ਇਕ ਅੰਕ ਹੋਵੇਗਾ। ਇਹ ਪ੍ਰੀਖਿਆ 50 ਫ਼ੀਸਦੀ ਪਾਠਕ੍ਰਮ ਦੇ ਮੁਤਾਬਕ ਲਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button