Punjab MC Election : ਬਰਨਾਲਾ ‘ਚ ਸ਼ਹਿਰ ਬੰਦ ਕਰਨ ਨੂੰ ਲੈ ਕੇ ਭੜਕੇ ਵਪਾਰੀ, ਪੁਲਿਸ ਦੀ ਵਧੀ ਨਿਯੁਕਤੀ
ਬਰਨਾਲਾ : ਨਗਰ ਕੌਂਸਲ ਚੋਣਾਂ ‘ਚ ਸੁਰੱਖਿਆ ਦੇ ਮੱਦੇਨਜਰ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਬਰਨਾਲਾ ਸ਼ਹਿਰ ਨੂੰ ਬੰਦ ਕਰਵਾਇਆ ਗਿਆ। ਪੁਲਿਸ ਵੱਲੋਂ ਸ਼ਾਂਤੀ ਬਣਾਏ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸਦਾ ਵਪਾਰੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਚੋਣਾਂ ‘ਚ ਵੋਟਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਨੂੰ ਦੇਖਦੇ ਪੁਲਿਸ ਦੀ ਨਿਯੁਕਤੀ ਵਧਾਈ ਗਈ ਹੈ। ਜਿਸਦੇ ਚੱਲਦਿਆਂ ਬਰਨਾਲਾ ਸ਼ਹਿਰ ਦੀਆਂ ਦੁਕਾਨਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤਾ ਗਿਆ ਹੈ।
ਭਾਜਪਾ ਦੇ ਮੰਤਰੀ ਨੇ ਲਿਆ ਕਿਸਾਨਾਂ ਨਾਲ ਪੰਗਾ! ਕਿਸਾਨ ਹੋਏ ਤੱਤੇ! ਮੰਤਰੀ ਨੂੰ ਲੁੱਕਣ ਲਈ ਨਹੀਂ ਮਿਲ ਰਹੀ ਥਾਂ!
ਪੁਲਿਸ ਪ੍ਰਸ਼ਾਸਨ ਵੱਲੋਂ ਹਰ ਪੋਲਿੰਗ ਬੂਥ ਦੇ ਬਾਹਰ ਨਿਗਰਾਨੀ ਰੱਖੀ ਜਾ ਰਹੀ ਹੈ। ਉਥੇ ਹੀ ਮੌਕੇ ‘ਤੇ ਐਸਐਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਭਾਰੀ ਗਿਣਤੀ ‘ਚ ਪੁਲਿਸ ਦਸਤਾ ਸ਼ਹਿਰ ‘ਚ ਲਗਾਇਆ ਗਿਆ ਹੈ। ਸ਼ਹਿਰ ‘ਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਬਾਜ਼ਾਰ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ ਤਾਂ ਕਿ ਦੁਕਾਨ ‘ਤੇ ਬੈਠ ਕੇ ਕਿਸੇ ਤਰੀਕੇ ਦਾ ਕੋਈ ਗੁਟਬਾਜੀ ਜਾ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਨਾ ਕਰ ਸਕੇ।
ਪ੍ਰਸ਼ਾਸਨ ਦੇ ਵੱਲੋਂ ਬਾਜ਼ਾਰ ਨੂੰ ਬੰਦ ਕਰਕੇ ਸਖਤੀ ਜ਼ਰੂਰ ਕੀਤੀ ਗਈ ਹੈ ਪਰ ਉਹੀ ਬਾਜ਼ਾਰ ਦੇ ਵਪਾਰੀਆਂ ਦੇ ਵੱਲੋਂ ਇਸ ਸਖਤੀ ਦੇ ਵਿਰੁੱਧ ਨਾਰਾਜ਼ਗੀ ਵੀ ਨਜ਼ਰ ਆਈ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇਲੈਕਸ਼ਨ ‘ਚ ਬਾਜ਼ਾਰਾਂ ਨੂੰ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਹੈ ਕਿਉਂਕਿ ਸ਼ਹਿਰ ‘ਚ ਅਮਨ ਸ਼ਾਂਤੀ ਹੈ। ਕਿਸੇ ਤਰੀਕੇ ਦਾ ਕੋਈ ਵਿਵਾਦ ਨਹੀਂ ਹੈ ਫਿਰ ਇਸ ਤਰੀਕੇ ਦੀ ਸਖਤੀ ਕਿਉਂ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.