PunjabTop News

Punjab CLU Scam : CLU ਘੁਟਾਲੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਦੀ ਅਦਾਲਤ ‘ਚ ਪੇਸ਼ੀ ਦੀ ਤਰੀਕ ਅੱਗੇ ਵਧੀ

ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਗਵਾਹੀ ਦੇਣ ਲਈ ਨਵਜੋਤ ਸਿੰਘ ਸਿੱਧੂ ਅੱਜ ਵੀ ਅਦਾਲਤ ‘ਚ ਪੇਸ਼ੀ ਨਹੀਂ ਹੋਈ। ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣੀ ਸੀ। ਹੁਣ ਅਦਾਲਤ ਨੇ ਸਿੱਧੂ ਦੀ ਅਗਲੀ ਪੇਸ਼ੀ ਦੀ ਤਾਰੀਖ਼ 4 ਨਵੰਬਰ ਨਿਰਧਾਰਿਤ ਕੀਤੀ ਹੈ। ਪਿਛਲੀ ਵਾਰ ਸਿੱਧੂ ਵਲੋਂ ਖ਼ਰਾਬ ਸਿਹਤ ਹਵਾਲਾ ਦਿੱਤਾ ਗਿਆ ਸੀ ਜਿਸਦੇ ਚੱਲਦੇ ਮਾਨਯੋਗ ਜੱਜ ਸੁਮਿਤ ਮੱਕੜ ਨੇ ਇਸ ਮਾਮਲੇ ਦੀ ਸੁਣਵਾਈ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button