PunjabTop News

Punjab Bulletin : 07-04-2023 ਅੱਜ ਦੀਆਂ ਸਾਰੀਆਂ ਖ਼ਬਰਾਂ

ਪੰਜਾਬ ਦੇ ਵਿੱਤੀ ਹਾਲਾਤਾਂ ‘ਤੇ ਸੀ.ਐਮ. ਮਾਨ ਦੀ ਪ੍ਰੈੱਸ ਕਾਨਫਰੰਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਵਿੱਤੀ ਹਾਲਾਤਾਂ ਦਾ ਵੇਰਵਾ ਦਿੱਤਾ ਹੈ ਅਤੇ ਵਿਰੋਧੀਆਂ ਵਲੋਂ ਚੁੱਕੇ ਸਵਾਲਾਂ ਦਾ ਵੀ ਜਵਾਬ ਦਿੱਤਾ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਪਹਿਲਾਂ ਜਦੋਂ ਪੀਐਸਪੀਸੀਐਲ ਦਾ ਨਾਮ ਆਉਂਦਾ ਸੀ ਤਾਂ ਮਨ ਵਿਚ ਘਾਟਾ ਸ਼ਬਦ ਹੀ ਆਉਂਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਉਹਨਾਂ ਕਿਹਾ ਕਿ 2022-23 ਵਿੱਚ ਇਹ ਪਹਿਲੀ ਵਾਰ ਹੈ ਜਦੋਂ ਬਿਜਲੀ ਬੋਰਡ ਦੇ 20200 ਕਰੋੜ ਰੁਪਏ ਦਿੱਤੇ ਗਏ ਹਨ ਤੇ ਹੁਣ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਵਿਸ਼ੇਸ਼ ਇਕੱਤਰਤਾ, ਜਥੇਦਾਰ ਨੇ ਪੱਤਰਕਾਰਾਂ ਖਿਲਾਫ਼ ਆਵਾਜ਼ ਕੀਤੀ ਬੁਲੰਦ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਦਿੱਤੇ ਸੱਦੇ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਦੁਨੀਆਂ ’ਚ ਜੇਕਰ ਕੋਈ ਵੀ ਪੱਤਰਕਾਰ ਸਰਕਾਰ ਖਿਲਾਫ਼ ਆਵਾਜ਼ ਉਠਾਵੇਗਾ ਤਾਂ ਉਸ ਨਾਲ ਹੋਰ ਕੋਈ ਖੜ੍ਹੇ ਜਾਂ ਨਾ ਖੜ੍ਹੇ ਅਕਾਲ ਤਖ਼ਤ ਸਾਹਿਬ ਜ਼ਰੂਰ ਖੜ੍ਹੇਗਾ। ਇਸਦੇ ਨਾਲ ਹੀ ਉਹਨਾਂ ਨੇ ਮੁੜ ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਹੈ।

ਕਾਂਗਰਸੀ ਐੱਮਪੀ ਰਨਵੀਤ ਸਿੰਘ ਬਿੱਟੂ ਦਾ ਵੱਡਾ ਬਿਆਨਮ ਨਵਜੋਤ ਸਿੱਧੂ, ਰਾਜਾ ਵੜਿੰਗ ਤੇ ਚੰਨੀ ‘ਤੇ ਅਸਿੱਧੇ ਤੌਰ ‘ਤੇ ਸਾਧੇ ਨਿਸ਼ਾਨੇ

ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਾਂਗਰਸ ਵਿੱਚ ਵਿਰੋਧੀ ਧਿਰ ਵੀ ਐਕਟਿਵ ਹੋ ਗਿਆ ਹੈ । ਹੁਣ ਲੁਧਿਆਣਾ ਤੋਂ ਐੱਮਪੀ ਰਨਵੀਤ ਸਿੰਘ ਬਿੱਟੂ ਸਿੱਧੂ ਦੇ ਵਿਰੋਧ ਵਿੱਚ ਖੜੇ ਹੁੰਦੇ ਹੋਏ ਵਿਖਾਈ ਦਿੱਤੇ ਹਨ। ਰਵਨੀਤ ਬਿੱਟ ਨੇ ਨਵਜੋਤ ਸਿੱਧੂ, ਚਰਨਜੀਤ ਚੰਨੀ ਤੇ ਹੋਰ ਕਈ ਵੱਡੇ ਲੀਡਰਾਂ ਦਾ ਨਾਮ ਨਾ ਲਏ ਬਿਨਾ ਕਿਹਾ ਕਿ 2022 ‘ਚ ਇਨ੍ਹਾਂ ਨੇ ਬਹੁਤ ਪਾਰਟੀ ਦਾ ਨੁਕਸਾਨ ਕੀਤਾ।

ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਦਾ ਸਿੱਧੂ ਦੇ ਮੀਡੀਆ ਸਲਾਹਕਾਰ ਨੇ ਦਿੱਤਾ ਜਵਾਬ

ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਰਵਨੀਤ ਬਿੱਟੂ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤਾਂ 2022 ਦੀਆਂ ਚੋਣਾਂ ਦੌਰਾਨ ਰਵਨੀਤ ਬਿੱਟੂ ਨੇ ਸਿੱਧੂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਸੀ। ਪਰ ਹੁਣ ਉਹਨਾਂ ਵਲੋਂ ਜੋ ਬਿਆਨ ਦਿੱਤੇ ਜਾ ਰਹੇ ਹਨ ਉਹ ਨਵਜੋਤ ਸਿੱਧੂ ‘ਤੇ ਸਵਾਲ ਖੜੇ ਕਰਦੇ ਹੈ। ਨਾਲ ਹੀ ਉਹਨਾਂ ਚਿੰਤਾ ਜ਼ਾਹਿਰ ਕੀਤੀ ਕਿ ਰਵਨੀਤ ਬਿੱਟੂ ਅਜਿਹੇ ਬਿਆਨ ਕਿਸੇ ਦਬਾਅ ਵਿਚ ਆਕੇ ਤਾਂ ਨਹੀਂ ਦੇ ਰਹੇ।

ਭਗਵੰਤ ਮਾਨ ਨੂੰ ਬਦਲ ਕੇ ਕੇਜਰੀਵਾਲ ਖੁਦ ਮੁੱਖ ਮੰਤਰੀ ਬਣੇਗਾ: ਪ੍ਰਤਾਪ ਸਿੰਘ ਬਾਜਵਾ

ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਜਲੰਧਰ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਜਲੰਧਰ ਲੋਕ ਸਭਾ ਜ਼ਿਮਣੀ ਚੋਣ ਦੀ ਉਮੀਦਵਾਰ ਕਰਮਜੀਤ ਕੌਰ ਦੇ ਘਰ ਰੱਖੀ ਮੀਟਿੰਗ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਬਾਜਵਾ ਨੇ ਕਾਂਗਰਸ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆੜੇ ਹੱਥੀ ਲਿਆ। ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਇਲਾਵਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਲੰਧਰ ਜ਼ਿਮਣੀ ਚੋਣ ‘ਚ ਹਾਰਨ ਤੋਂ ਬਾਅਦ ਭਗਵੰਤ ਮਾਨ ਨੂੰ ਬਦਲ ਕੇ ਕੇਜਰੀਵਾਲ ਖੁਦ ਮੁੱਖ ਮੰਤਰੀ ਬਣੇਗਾ।

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ ਰਿਲੀਜ਼, ਪਿਤਾ ਬਲਕੌਰ ਸਿੰਘ ਨੇ ਫੈਨਜ਼ ਦਾ ਕੀਤਾ ਧੰਨਵਾਦ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ ਰਿਲੀਜ਼ ਹੁੰਦਿਆਂ ਸਾਰ ਹੀ ਕਾਫੀ ਚਰਚਾ ‘ਚ ਹੈ। ਰਿਲੀਜ਼ ਹੁੰਦਿਆਂ ਸਾਰ ਹੀ ਗੀਤ ਨੂੰ ਲੱਖਾਂ ਲੋਕਾਂ ਵਲੋਂ ਪਿਆਰ ਦਿੱਤਾ ਜਾ ਰਿਹਾ ਹੈ। ਇਸ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਹੈ ਕਿ ਸਿਧੂ ਦੇ ਪ੍ਰਸ਼ੰਸਕ ਹੀ ਹਨ ਜਿਹੜੇ ਸਿੱਧੂ ਦੀ ਮੌਤ ਤੋਂ ਬਾਅਦ ਮੇਰੇ ਮੋਢੈ ਨਾਲ ਮੋਢਾ ਜੋੜ ਕੇ ਖੜ੍ਹੇ ਨੇ । ਜਦਕਿ ਸਰਕਾਰਾਂ ਦਾ ਰਵੱਈਆਂ ਨਿਰਾਸ਼ਾਜਨਕ ਹੀ ਹੈ ।

ਪਟਿਆਲਾ ਜੇਲ੍ਹ ‘ਚੋਂ ਰਿਹਾਅ ਹੋਣ ਮਗਰੋਂ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਕੀਤੀ ਮੁਲਾਕਾਤ

ਪਟਿਆਲਾ ਜੇਲ੍ਹ ‘ਚੋਂ ਰਿਹਾਅ ਹੋਣ ਮਗਰੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਰਟੀ ਦਾ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਜ ਸਭਾ ਮੈਂਬਰ ਕੇ.ਸੀ. ਵੇਣੂਗੋਪਾਲ ਨੂੰ ਮਿਲੇ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਖੁਦ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਬੀਤੇ ਕੱਲ੍ਹ ਕਾਂਗਰਸ ਲੀਡਰ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ।

ਫਸਲਾਂ ਦੀਆਂ ਗਿਰਦਾਵਰੀਆਂ ਨੂੰ ਲੈਕੇ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨੇ ‘ਤੇ ਪੰਜਾਬ ਸਰਕਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਭਾ ਵਿਖੇ ਇਕ ਭੋਗ ਸਮਾਗਮ ਵਿਚ ਪਹੁੰਚੇ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ’ਤੇ ਵਾਰ ਕਰਦਿਆਂ ਕਿਹਾ ਭਗਵੰਤ ਮਾਨ ਬੇਈਮਾਨ ਦੀ ਸਰਕਾਰ ਹੈ ਕਿਉਂਕਿ ਸਰਕਾਰ ਵੱਲੋਂ ਅੱਜੇ ਤੱਕ ਕਿਸਾਨਾਂ ਦੀ ਫਸਲ ਦੀਆਂ ਗਿਰਦਾਵਰੀਆਂ ਵੀ ਨਹੀਂ ਕਰਵਾਈਆਂ ਗਈਆਂ। ਪ੍ਰਧਾਨ ਬਾਦਲ ਨੇ ਕਿਹਾ ਕਿ ਐਡਾ ਵੱਡਾ ਨੁਕਸਾਨ ਹੋਇਆ ਹੈ, ਸਰਕਾਰ ਨੂੰ ਬਿਆਨ ਦੇਣ ਦੀ ਬਜਾਏ ਕੀਤੇ ਐਲਾਨ ‘ਤੇ ਅਮਲ ਕਰਨਾ ਚਾਹੀਦਾ ਹੈ।

ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਿਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਦੇ ਹੱਕ ‘ਚ ਖੜਾ ਹੋਇਆ ਸੁਖਰਾਜ ਸਿੰਘ

ਬੀਤੇ ਕੱਲ੍ਹ ਹਾਈਕੋਰਟ ਵਿਚ ਅੰਮ੍ਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਅਤੇ 5 ਹੋਰਾਂ ਦੀ ਗ੍ਰਿਫ਼ਤਾਰੀ ਖਿਲਾਫ਼ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਹੋਈ ਸੀ। ਇਸ ਦੌਰਾਨ ਕੋਰਟ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਿਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਨੂੰ ਫਟਕਾਰ ਲਗਾਈ ਸੀ। ਜਿਸ ਤੋਂ ਕੁਝ ਪੰਥਕ ਆਗੂਆਂ ਅਤੇ ਲੋਕਾਂ ਵਲੋਂ ਇਮਾਨ ਸਿੰਘ ਖਾਰਾ ਖਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ‘ਤੇ ਹੁਣ ਬੇਅਦਬੀ ਇਨਸਾਫ਼ ਮੋਰਚੇ ਦੇ ਮੁਖੀ ਸੁਖਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਉਹਨਾਂ ਨੇ ਇਮਾਨ ਸਿੰਘ ਖਾਰਾ ਦੇ ਹੱਕ ‘ਚ ਖੜੇ ਹੋਕੇ ਲੋਕਾਂ ਨੂੰ ਤਿੱਖੇ ਸਵਾਲ ਕੀਤੇ ਹਨ।

ਮੁੱਖ ਮੰਤਰੀ ਦੀ ਕੋਠੀ ਬਾਹਰ ਮਾਹੌਲ ਤਣਾਅਪੂਰਨ, ਪੁਲਿਸ ਦੀ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਉਸ ਵਖ਼ਤ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਰਹੇ ਪੁਲਿਸ ਮੁਲਾਜਮਾਂ ਦੀ ਕੱਚੇ ਅਧਿਆਪਕਾਂ ਨਾਲ ਧੱਕਾ-ਮੁੱਕੀ ਹੋ ਗਈ। ਇਸ ਮੌਕੇ ਪੁਲਿਸ ਨਾਲ ਹੀ ਧੱਕਾਮੁੱਕੀ ਦੌਰਾਨ ਬੇਰੁਜ਼ਗਾਰਾਂ ਦਾ ਸਪੀਕਰ ਵੀ ਤੋੜ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button