ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਨਬਸ ਦੀਆਂ 842 ਬੱਸਾਂ ਦੀ ਬਾਡੀ ਲਗਵਾਉਣ ਦੇ ਮਾਮਲੇ ਵਿੱਚ ਬੇਨਿਯਮੀਆਂ ਦੇ ਦੋਸ਼ ਲਗਾਏ ਹਨ ਪਰ ਜਾਂਚ ਤੋਂ ਬਾਅਦ ਸਰਕਾਰ ਦੇ ਹੱਥ ਖ਼ਾਲੀ ਹਨ।ਬੱਸਾਂ ਦੀ ਬਾਡੀ ਲਗਵਾਉਣ ਸਬੰਧੀ ਵਿਭਾਗੀ ਜਾਂਚ ਵਿੱਚ ਕੋਈ ਖ਼ਾਮੀ ਸਾਹਮਣੇ ਨਾ ਆਉਣ ਕਾਰਨ ਸਰਕਾਰ ਦੇ ਹੱਥ ਖ਼ਾਲੀ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਬਕਾ ਮੰਤਰੀ ‘ਤੇ ਇਲਜ਼ਾਮ ਲਗਾਉਣ ਮਗਰੋਂ ਸਕਰਾਰ ਦੇ ਪੈਰ ਖਿੱਚਣੇ ਪਏ ਹੋਣਇਸ ਤੋਂ ਪਹਿਲਾਂ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ਚੋਣਾਂ ਤੋਂ ਇੱਕ ਦਿਨ ਬਾਅਦ 11 ਮਾਰਚ ਨੂੰ ਗੁਰਦਾਸਪੁਰ ਵਿਚ ਜ਼ਮੀਨ ਵੇਚਣ ਦਾ ਦੋਸ਼ ਲਗਾਇਆ ਸੀ। ਬਾਅਦ ਵਿਚ ਸਰਕਾਰ ਨੇ ਬਾਜਵਾ ਨੂੰ ਇਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਦਿਤੀ ਸੀ। ਇਸ ਤਰ੍ਹਾਂ ਹੀ ਪਨਬਸ ਬੱਸਾਂ ਦੀ ਬਾਡੀ ਲਗਵਾਉਣ ਨੂੰ ਲੈ ਕੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ‘ਆਪ’ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਸਨ।ਵੜਿੰਗ ਦੇ ਕਾਰਜਕਾਲ ਦੌਰਾਨ ਜਿਸ ਕੰਪਨੀ ਤੋਂ 842 ਬੱਸਾਂ ਦੀ ਬਾਡੀ ਲਗਵਾਈ ਗਈ ਸੀ ਉਸ ਕੰਪਨੀ ਨੇ ਉੱਤਰ ਪ੍ਰਦੇਸ਼ ਦੀਆਂ 148 ਬੱਸਾਂ ‘ਤੇ ਬਾਡੀ ਲਗਾਈ ਸੀ। ਉੱਤਰ ਪ੍ਰਦੇਸ਼ ਤੋਂ ਕੰਪਨੀ ਨੇ ਪ੍ਰਤੀ ਬੱਸ ਬਾਡੀ ਲਗਵਾਉਣ ਲਈ ਲਗਭਗ ਦੋ ਲੱਖ ਰੁਪਏ ਘੱਟ ਵਸੂਲੇ ਪਰ ਪੰਜਾਬ ਦੇ ਖਜ਼ਾਨੇ ਨੂੰ ਕਰੀਬ 16.84 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਸੀ। ਸਰਕਾਰ ਨੇ ਇਸ ਮਾਮਲੇ ਦੀ ਵਿਭਾਗੀ ਜਾਂਚ ਕਰਵਾਈ। ਇਸ ਜਾਂਚ ਵਿਚ ਪਾਇਆ ਗਿਆ ਕਿ ਬਾਡੀ ਲਗਵਾਉਣ ਨੂੰ ਲੈ ਕੇ ਤੈਅ ਨਿਯਮਾਂ ਅਨੁਸਾਰ 16 ਮੈਂਬਰੀ ਕਮੇਟੀ ਬਣੀ ਸੀ।ਇਸ ਕਮੇਟੀ ਨੇ ਬਾਡੀ ਦੀ ਗੁਣਵੱਤਾ ਤੈਅ ਕੀਤੀ ਅਤੇ ਅੰਤ ਵਿਚ ਇਸ ਕਮੇਟੀ ਨੇ ਗੁਣਵੱਤਾ ਨੂੰ ਚੈੱਕ ਕਰ ਕੇ ਡਲਿਵਰੀ ਲਈ। ਉਧਰ, ਬਾਡੀ ਬਣਾਉਣ ਵਾਲੀ ਕੰਪਨੀ ਨਾਲ ਇਹ ਵੀ ਕਰਾਰ ਹੋਇਆ ਕਿ ਜੇਕਰ ਡੇਢ ਸਾਲ ਵਿਚ ਬਾਡੀ ‘ਚ ਕੋਈ ਖ਼ਾਮੀ ਪਈ ਗਈ ਤਾਂ ਉਸ ਦੀ ਰਿਪੇਅਰ ਕੰਪਨੀ ਕਰੇਗੀ। ਇਹੀ ਨਹੀਂ ਸਗੋਂ ਇਸ ਲਈ ਸਰਕਾਰ ਨੇ ਕੰਪਨੀ ਦੀ 10 ਫ਼ੀਸਦੀ ਅਦਾਇਗੀ ਵੀ ਰੋਕੀ ਹੋਈ ਹੈ।ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦੇ ਰਹੇ ਹਾਂ ਪਰ ਇਹ ਵੀ ਠੀਕ ਹੈ ਕਿ ਬਾਡੀ ਲਗਵਾਉਣ ਲਈ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਡੀ ਲਗਵਾਈ ਗਈ ਸੀ ਭਾਵੇਂ ਕਿ ਸਰਕਾਰੀ ਪ੍ਰੀਕਿਰਿਆ ਪੂਰੀ ਕੀਤੀ ਗਈ ਹੋਵੇ ਪਰ ਬਾਡੀ ਦੀ ਗੁਣਵੱਤਾ ਬਹੁਤ ਹੀ ਖ਼ਰਾਬ ਹੈ। ਇਹੀ ਕਾਰਨ ਹੈ ਕਿ ਅਜੇ ਤੱਕ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿਤੀ ਜਾ ਸਕਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.