Breaking NewsD5 specialIndiaInternationalNews

ਭਾਰਤ ‘ਚ ਅੱਜ ਤੋਂ ਪੂਰੀ ਤਰ੍ਹਾਂ ਬੰਦ ਹੋਈ PUBG, ਕੰਪਨੀ ਨੇ ਦਿੱਤੀ ਜਾਣਕਾਰੀ

ਪਾਪੂਲਰ ਚਾਈਨੀਜ਼ ਗੇਮ ਪਬਜ਼ੀ ਦਾ ਇਸਤੇਮਾਲ ਅੱਜ ਯਾਨੀ 30 ਅਕਤੂਬਰ ਨੂੰ ਭਾਰਤ ‘ਚ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਵੇਗਾ। ਪਬਜ਼ੀ ਮੋਬਾਇਲ ਅਤੇ ਪਬਜ਼ੀ ਮੋਬਾਇਲ ਲਾਈਟ ਨੂੰ ਭਾਰਤੀ ਯੂਜ਼ਰਸ ਕਿਸੇ ਵੀ ਸੂਰਤ ‘ਚ ਇਸਤੇਮਾਲ ਨਹੀਂ ਕਰ ਸਕਣਗੇ। PUBG ਮੋਬਾਇਲ ਨੇ ਘੋਸ਼ਣਾ ਕੀਤੀ ਹੈ ਕਿ ਐਪ ਭਾਰਤ ‘ਚ ਅੱਜ ਤੋਂ ਹੀ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਵੇਗੀ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਕੰਪਨੀ ਨੇ ਦਿੱਤੀ ਜਾਣਕਾਰੀ
ਵੀਰਵਾਰ ਦੀ ਦੇਰ ਸ਼ਾਮ PUBG ਮੋਬਾਇਲ ਨੇ ਆਪਣੇ ਫੇਸਬੁਕ ਪੇਜ ‘ਤੇ ਘੋਸ਼ਣਾ ਕੀਤੀ ਹੈ ਕਿ 30 ਅਕਤੂਬਰ, 2020 ਤੋਂ Tencent ਗੇਮ ਵੱਲੋਂ ਭਾਰਤ ‘ਚ ਸਾਰੇ ਯੂਜ਼ਰਸ ਲਈ PUBG MOBILE Nordic Map : Livik ਅਤੇ PUBG ਮੋਬਾਇਲ ਲਾਈਟ ਲਈ ਸਾਰੀਆਂ ਸੇਵਾਵਾਂ ਅਤੇ ਐਕਸੈਸ ਖਤਮ ਕਰ ਦਿੱਤੀਆਂ ਜਾਣਗੀਆਂ। ਯੂਜ਼ਰ ਦੀ ਡਾਟੇ ਦੀ ਸੁਰੱਖਿਆ ਹਮੇਸ਼ਾ ਤੋਂ ਸਾਡੀ ਸਰਵਉੱਚ ਪਹਿਲ ਰਹੀ ਹੈ ਅਤੇ ਅਸੀਂ ਹਮੇਸ਼ਾ ਭਾਰਤ ‘ਚ ਲਾਗੂ ਡਾਟਾ ਸੁਰੱਖਿਆ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਨ ਕੀਤਾ ਹੈ। ਸਾਨੂੰ ਇੱਥੋਂ ਜਾਣ ਦਾ ਬੇਹੱਦ ਅਫਸੋਸ ਹੈ ਤੁਹਾਡੇ ਸਾਰਿਆਂ ਦਾ ਧੰਨਵਾਦ।



ਪਿਛਲੇ ਮਹੀਨੇ ਕੀਤਾ ਸੀ ਬੈਨ

ਦੱਸ ਦਈਏ ਕਿ PUBG ਮੋਬਾਇਲ ਨੂੰ ਪਿਛਲੇ ਮਹੀਨੇ ਭਾਰਤ ‘ਚ 117 ਚੀਨੀ ਐਪਸ ਦੇ ਨਾਲ ਬੰਦ ਕੀਤਾ ਗਿਆ ਸੀ। ਇਸ ਵਿੱਚ PUBG ਮੋਬਾਇਲ ਅਤੇ PUBG ਮੋਬਾਇਲ ਲਾਈਟ ਦੋਵੇਂ ਹੀ ਸ਼ਾਮਿਲ ਸਨ। ਸਰਕਾਰੀ ਆਦੇਸ਼ ਤੋਂ ਬਾਅਦ PUBG ਮੋਬਾਇਲ ਨੂੰ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਇਹ ਗੇਮ ਉਨ੍ਹਾਂ ਲੋਕਾਂ ਵੱਲੋਂ ਖੇਡੀ ਜਾ ਸਕਦਾ ਸੀ, ਜਿਨ੍ਹਾਂ ਨੇ ਇਸਨੂੰ ਆਪਣੇ ਫੋਨਾਂ ਵਿੱਚੋਂ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button