Proud : ਕਦੇ ਦੁਕਾਨ ‘ਤੇ ਚਾਹ ਵੇਚਦੀ ਸੀ ਆਂਚਲ, ਹੁਣ ਏਅਰਫੋਰਸ ‘ਚ ਉਡਾਏਗੀ Fighter Plane
ਨਵੀਂ ਦਿੱਲੀ : ਕਹਿੰਦੇ ਹਨ ਕਿ ਕੁਝ ਕਰਨ ਦੀ ਇੱਛਾ ਹੋਵੇ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਇੱਕ ਚਾਹ ਵਾਲੇ ਦੀ ਧੀ ਨੇ ਕਰਕੇ ਦਿਖਾਇਆ ਹੈ। ਅਸੀ ਗੱਲ ਕਰ ਰਹੇ ਹਾਂ ਆਂਚਲ ਗੰਗਵਾਲ ਦੀ। ਆਂਚਲ ਦੇ ਪਿਤਾ ਸੁਰੇਸ਼ ਗੰਗਵਾਲ ਮੱਧ ਪ੍ਰਦੇਸ਼ ਦੇ ਨੀਮਚ ‘ਚ ਚਾਹ ਦੀ ਇੱਕ ਛੋਟੀ ਜਿਹੀ ਦੁਕਾਨ ਲਗਾਉਂਦੇ ਹਨ। ਅੰਚਲ ਦੇ ਪਿਤਾ ਨੂੰ ਆਪਣੀ ਧੀ ‘ਤੇ ਬਹੁਤ ਮਾਣ ਹੈ, ਕਿਉਂਕਿ ਹੁਣ ਉਹ ਇੰਡੀਅਨ ਏਅਰਫੋਰਸ ਵਿੱਚ ਫਲਾਇੰਗ ਅਫ਼ਸਰ ਬਣ ਗਈ ਹੈ।
Big Breaking-Punjab ਦੇ 2 MLA ਪੁਲਿਸ ਨੇ ਕੀਤੇ ਗ੍ਰਿਫ਼ਤਾਰ, ਇਕ ਕਾਰਨ ਹੋਈ ਕਾਰਵਾਈ
IAF ਲਈ ਛੱਡੀਆਂ ਦੋ ਸਰਕਾਰੀ ਨੌਕਰੀਆਂ
ਸ਼ਨੀਵਾਰ ਨੂੰ ਆਂਚਲ ਦੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰਿਆ ਦੇ ਸਾਹਮਣੇ ਏਅਰਫੋਰਸ ‘ਚ ਕਮਿਸ਼ਨਿੰਗ ਹੋਈ। ਆਂਚਲ ਸਮੇਤ 123 ਕੈਡਰ ਨੂੰ ਇੰਡੀਅਨ ਏਅਰਫੋਰਸ ‘ਚ ਹੁਕਮ ਦਿੱਤਾ ਗਿਆ। ਆਨਲਾਇਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਆਂਚਲ ਨੇ ਦੱਸਿਆ ਕਿ ਕਿਵੇਂ ਇੱਕ ਛੋਟੀ ਚਾਹ ਦੀ ਦੁਕਾਨ ਚਲਾਂਉਂਦੇ ਹੋਏ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਭਰਾ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ। ਇੰਡੀਅਨ ਏਅਰਫੋਰਸ ‘ਚ ਸ਼ਾਮਿਲ ਹੋਣ ਲਈ ਆਂਚਲ ਦੋ ਸਰਕਾਰੀ ਨੌਕਰੀਆਂ ਤੱਕ ਛੱਡ ਦਿੱਤੀਆਂ ਹਨ।
ਮੁੱਖ ਮੰਤਰੀ ਹੋਵੇ ਤਾਂ ਕੇਜਰੀਵਾਲ ਵਰਗਾ, ਕੋਰੋਨਾ ‘ਚ ਵੀ ਲੋਕਾਂ ਨੂੰ ਵੱਡੀਆਂ ਸਹੂਲਤਾਂ, Live ਹੋ ਕੇ ਕਰਤਾ ਵੱਡਾ ਐਲਾਨ
ਆਂਚਲ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਇੱਕ ਫਾਇਟਰ ਬਨਣਾ ਚਾਹੁੰਦੀ ਸੀ। ਜਦੋਂ ਉਹ ਸਕੂਲ ਵਿੱਚ ਸੀ, ਉਦੋਂ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਡਿਫੈਂਸ ਵਿੱਚ ਜਾਵੇਗੀ।ਆਂਚਲ ਨੇ ਕਿਹਾ ਕਿ ਅੱਜ ਜਦੋਂ ਮੈਂ ਅਫ਼ਸਰ ਬਣ ਗਈ ਹਾਂ ਤਾਂ ਸਭ ਅਸਲੀ ਲੱਗ ਰਿਹਾ ਹੈ। ਇਹ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਆਂਚਲ ਲਈ ਏਅਰਫੋਰਸ ਅਫ਼ਸਰ ਬਨਣ ਦਾ ਦਿਨ ਬਹੁਤ ਹੀ ਖਾਸ ਸੀ ਪਰ ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ ਮਾਤਾ – ਪਿਤਾ ਉੱਥੇ ਮੌਜੂਦ ਨਹੀਂ ਸਨ।
ਹੁਣ ਨਹੀਂ ਬਚਦੇ Diljit Dosanjh ਤੇ Jazzy B, Ravneet Bittu ਦਾ ਵੱਡਾ ਬਿਆਨ,’ਹੁਣ ਪੰਜਾਬ ਸੋਚ ਸਮਝ ਕੇ ਵੜਿਓ’
ਫਾਦਰਸ ਡੇਅ ‘ਤੇ ਪਿਤਾ ਨੂੰ ਦਿੱਤਾ ਸਭ ਤੋਂ ਕੀਮਤੀ ਤੋਹਫ਼ਾ
ਉਥੇ ਹੀ ਜਦੋਂ ਆਂਚਲ ਦੇ ਪਿਤਾ ਸੁਰੇਸ਼ ਗੰਗਵਾਲ ਨੇ ਧੀ ਨੂੰ ਟੀਵੀ ‘ਤੇ ਮਾਰਚ ਪਾਸਟ ਕਰਦੇ ਹੋਏ ਦੇਖਿਆ ਤਾਂ ਉਹ ਆਪਣੇ ਹੰਝੂ ਰੋਕ ਨਾ ਪਾਏ। ਉਹ ਆਂਚਲ ਦੇ ਫਲਾਇਟ ਅਫ਼ਸਰ ਬਣਨ ਨਾਲ ਕਾਫ਼ੀ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਾਦਰਸ ਡੇਅ ਦੇ ਮੌਕੇ ‘ਤੇ ਇਸ ਤੋਂ ਚੰਗਾ ਤੋਹਫਾ ਹੋਰ ਕੀ ਹੋ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.