Breaking NewsD5 specialEntertainmentNewsTop News

ਆਮਿਰ ਖਾਨ – ਕਿਰਣ ਰਾਓ ਦੇ ਤਲਾਕ ਤੋਂ ਬਾਅਦ ਧੀ Ira Khan ਨੇ ਸਾਝੀ ਕੀਤੀ ਇਹ ਪੋਸਟ, ਕੁਝ ਹੀ ਦੇਰ ‘ਚ ਹੋਈ ਵਾਇਰਲ

ਮੁੰਬਈ : ਫਿਲਮ ਸਟਾਰ ਆਮਿਰ ਖਾਨ ਅਤੇ ਕਿਰਨ ਰਾਓ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਤੋਂ ਹੀ ਨਾ ਸਿਰਫ ਉਨ੍ਹਾਂ ਦੇ ਫੈਂਨਜ਼ ਸਗੋਂ ਬਾਲੀਵੁਡ ਗਲਿਆਰਿਆ ‘ਚ ਜੰਮਕੇ ਚਰਚਾ ਹੋਣ ਲੱਗੀ। ਸੋਸ਼ਲ ਮੀਡੀਆ ‘ਤੇ ਇਸਨੂੰ ਲੈ ਕੇ ਜੰਮ ਕੇ ਬਹਿਸ ਵੀ ਦੇਖਣ ਨੂੰ ਮਿਲੀ। ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਹੋਈ ਬਹਿਸ ਸੋਸ਼ਲ ਮੀਡੀਆ ‘ਤੇ ਲਗਾਤਾਰ ਤੇਜ਼ ਹੋਈ ਤਾਂ ਆਮਿਰ ਅਤੇ ਕਿਰਨ ਨੇ ਲਾਈਵ ਹੋ ਕੇ ਆਪਣੀ ਗੱਲ ਵੀ ਰੱਖੀ। ਦੋਵਾਂ ਨੇ ਕਿਹਾ ਕਿ ਉਹ ਭਲੇ ਹੀ ਹੁਣ ਪਤੀ – ਪਤਨੀ ਦੇ ਰਿਸ਼ਤੇ ‘ਚ ਨਾ ਹੋਣ ਪਰ ਅਜੇ ਵੀ ਇੱਕ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਚੰਗੇ ਦੋਸਤ ਰਹਿਣਗੇ ਅਤੇ ਇਸਨੂੰ ਇੱਕ ਨਵੀਂ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।

ਜੈਪਾਲ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ !ਹੋ ਸਕਦਾ ਜੈਪਾਲ ਦੇ ਭਰਾ ਦਾ ਐਨਕਾਊਂਟਰ !

ਉਥੇ ਹੀ ਇਸ ਪੂਰੇ ਮਾਹੌਲ ਦੇ ‘ਚ ਆਮਿਰ ਖਾਨ ਦੀ ਧੀ ਇਰਾ ਖਾਨ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਰਾ ਕੋਈ ਫਿਲਮਸਟਾਰ ਨਹੀਂ ਹੈ ਪਰ ਆਮਿਰ ਖਾਨ ਦੀ ਧੀ ਹੋਣ ਦੀ ਵਜ੍ਹਾ ਨਾਲ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੈ। ਆਮਿਰ ਅਤੇ ਕਿਰਨ ਦੇ ਅਲੱਗ ਹੋਣ ਤੋਂ ਬਾਅਦ ਇਰਾ ਨੇ ਜੋ ਪਹਿਲਾ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਉਸਨੇ ਫੈਂਨਜ਼ ਦਾ ਧਿਆਨ ਖਿੱਚਿਆ ਹੈ। ਇਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ਕਿ ‘ਅਗਲਾ ਰੀਵਿਊ ਕੱਲ ! ਅੱਗੇ ਕੀ ਹੋਣ ਵਾਲਾ ਹੈ ? ’

ਹੁਣੇ-ਹੁਣੇ ਆਈ ਵੱਡੀ ਖ਼ਬਰ!ਢੱਡਰੀਆਂ ਵਾਲੇ ਕੋਲ ਪਹੁੰਚੀ ਸਿੱਟ, ਹੋ ਸਕਦੇ ਨੇ ਵੱਡੇ ਖੁਲਾਸੇ !

ਵਾਇਰਲ ਹੋਇਆ ਇਰਾ ਦਾ ਪੋਸਟ
ਹਾਲਾਂਕਿ ਇਰਾ ਨੇ ਇਸ ਪੋਸਟ ‘ਚ ਬਾਕੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿਸ ਬਾਰੇ ‘ਚ ਗੱਲ ਕਰ ਰਹੀ ਹੈ ਪਰ ਇਸ ਪੋਸਟ ਤੋਂ ਬਾਅਦ ਫੈਂਸ ‘ਚ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਆਖਿਰ ਉਹ ਕਿਸ ਬਾਰੇ ‘ਚ ਗੱਲ ਕਰ ਰਹੀ ਹੈ। ਖੈਰ ਆਮਿਰ ਅਤੇ ਕਿਰਨ ਦੇ ਅਲੱਗ ਹੋਣ ਦੇ ਫੈਸਲੇ ਤੋਂ ਬਾਅਦ ਤੋਂ ਲਗਾਤਾਰ ਇਸਦੀ ਵਜ੍ਹਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਪਰ ਆਮਿਰ ਦੀ ਧੀ ਇਰਾ ਨੇ ਜੋ ਪੋਸਟ ਸ਼ੇਅਰ ਕੀਤੀ ਹੈ ਉਹ ਇਸ ਚਰਚਾ ਨੂੰ ਹੋਰ ਜ਼ਿਆਦਾ ਹਵਾ ਦੇ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button