Priyanka Gandhi ਨੂੰ ਹਿਰਾਸਤ ‘ਚ ਲੈਣ ‘ਤੇ Sunil Jakhar ਦਾ ਟਵੀਟ – ‘BJP ਦੇ ਅੰਤ ਦੀ ਸ਼ੁਰੂਆਤ’
ਪਟਿਆਲਾ/ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਹੋਈ ਹਿੰਸਕ ਘਟਨਾ ਤੋਂ ਬਾਅਦ ਬਵਾਲ ਮਚਿਆ ਹੋਇਆ ਹੈ। ਦਰਅਸਲ ਲਖੀਮਪੁਰ ਖੀਰੀ ਜਾ ਰਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸੋਮਵਾਰ ਸਵੇਰੇ ਪੁਲਿਸ ਨੇ ਸੀਤਾਪੁਰ ‘ਚ ਹਿਰਾਸਤ ਵਿੱਚ ਲੈ ਲਿਆ।ਇਸ ਦੌਰਾਨ ਪ੍ਰਿਅੰਕਾ ਗਾਂਧੀ ਅਤੇ ਪੁਲਿਸ ਦੇ ‘ਚ ਲੰਬੀ ਬਹਿਸ ਵੀ ਹੋਈ।
ਯੂਪੀ ਪਹੁੰਚੇ ਟਿਕੈਤ ਦਾ ਵੱਡਾ ਬਿਆਨ, ਯੂਪੀ ਮਾਮਲੇ ਦਾ ਸੱਚ ਆਇਆ ਸਾਹਮਣੇ ! ਕੀਹਦੇ ਇਸ਼ਾਰੇ ‘ਤੇ ਵਾਪਰੀ ਘਟਨਾ ?
ਉਥੇ ਹੀ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ‘ਚ ਲੈਣ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ 3 ਅਕਤੂਬਰ, 1977 ਨੂੰ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਹੋਈ, ਜੋ ਬੀਜੇਪੀ ਦੀ ਬਰਬਾਦੀ ਸਾਬਤ ਹੋਈ। ਹੁਣ 3 ਅਕਤੂਬਰ, 2021 ਨੂੰ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਹੋਈ ਹੈ, ਜੋ ਬੀਜੇਪੀ ਦੇ ਅੰਤ ਦੀ ਸ਼ੁਰੂਆਤ ਹੈ।
If arrest of Mrs Indira Gandhi on October 3,1977 proved to be the undoing of Janta Party’s govt , the arrest of Priyanka Gandhi on October 3,2021 marks the beginning of the end of BJP govt. @INCIndia #FarmerProtest pic.twitter.com/GT27FUVcuT
— Sunil Jakhar (@sunilkjakhar) October 4, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.