NewsBreaking NewsD5 specialPoliticsPunjab

LIVE ਕਾਂਗਰਸ ਹਾਈਕਮਾਨ ਨੇ ਖਿੱਚੀ ਤਿਆਰੀ | ਸਿੱਧੂ ਦੀ ਹੋਵੇਗੀ ਪੰਜਾਬ ‘ਚ ਸਰਦਾਰੀ !

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਜਥੇਬੰਧਕ ਢਾਂਚੇ ਨੂੰ ਫਿਰ ਤੋਂ ਖੜਾ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਦੇਸ਼ ਇਕਾਈ ਦੇ ਵੱਖ-ਵੱਖ ਅਹੁਦਿਆਂ ਲਈ ਨਾਵਾਂ ਦੀ ਸੂਚੀ ਪਾਰਟੀ ਹਾਈਕਮਾਨ ਨੂੰ ਭੇਜ ਦਿੱਤੀ ਹੈ। ਇਸ ‘ਤੇ ਹਰੀ ਝੰਡੀ ਮਿਲਣ ਮਗਰੋਂ ਸੂਬਾ ਕਾਂਗਰਸ ਇੱਕ ਵਾਰ ਮੁੜ ਸਰਗਰਮ ਹੋ ਜਾਵੇਗੀ। ਦੋ ਦਿਨ ਪਹਿਲਾਂ ਹੀ ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਸੰਕੇਤ ਦਿੱਤੇ ਸਨ ਕਿ ਨਵੇਂ ਢਾਂਚੇ ਦਾ ਜ਼ਲਦ ਹੀ ਐਲਾਨ ਕੀਤਾ ਜਾਵੇਗਾ।

ਵੱਡੀ ਖ਼ਬਰ-ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਤੇ ਗੁੰਡਾਗਰਦੀ ਨਾਲ ਕਬਜ਼ੇ ਦੀ ਕੋਸ਼ਿਸ਼, ਵੀਡੀਓ ਵਾਇਰਲ

ਇਹ ਵੀ ਪਤਾ ਲੱਗਾ ਹੈ ਸੁਨੀਲ ਜਾਖੜ ਨੇ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਹੁਦੇਦਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਤੇ ਇਹ ਸੂਚੀ ਹੁਣ ਹਾਈਕਮਾਨ ਕੋਲ ਪਹੁੰਚੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ‘ਚ ਨਵਜੋਤ ਸਿੱਧੂ ਦੀ ਚਰਚਾ ਮੁੜ ਤੋਂ ਛਿੜ ਗਈ ਹੈ। ਦਰਅਸਲ ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਦਾ ਨਾਂ ਵੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਅਹੁਦੇ ਬਾਰੇ ਸਪਸ਼ਟ ਨਹੀਂ ਹੋ ਸਕਿਆ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਦਰਅਸਲ ਸਿੱਧੂ ਨੂੰ ਕੌਮੀ ਸਿਆਸਤ ਦੀ ਪੇਸ਼ਕਸ਼ ਹਾਈਕਮਾਨ ਵੱਲੋਂ ਹੁੰਦੀ ਰਹੀ ਹੈ ਪਰ ਉਨ੍ਹਾਂ ਦਾ ਕਹਿਣਾ ਕਿ ਉਹ ਪੰਜਾਬ ਛੱਡ ਕੇ ਨਹੀਂ ਜਾਣਗੇ। ਪਿਛਲੇ ਸਾਲ ਤੋਂ ਸਿੱਧੂ ਤੇ ਕੈਪਟਨ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਹੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਸਿੱਧੂ ਨੂੰ ਨੈਸ਼ਨਲ ਪੌਲਿਟਿਕਸ ‘ਚ ਲਿਜਾਣ ਦਾ ਭਰੋਸਾ ਦਿਵਾਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਸੂਬਾ ਇਕਾਈ ‘ਚ ਉਨ੍ਹਾਂ ਦਾ ਨਾਂਅ ਕਿਸ ਅਹੁਦੇ ਲਈ ਪੇਸ਼ ਕੀਤਾ ਗਿਆ, ਕੀ ਹਾਈਕਮਾਨ ਸਿੱਧੂ ਨੂੰ ਸੂਬਾ ਇਕਾਈ ‘ਚ ਸ਼ਾਮਲ ਕਰੇਗੀ ਜਾਂ ਉਨ੍ਹਾਂ ਨੂੰ ਰਾਸ਼ਟਰੀ ਇਕਾਈ ਵਿੱਚ ਸ਼ਾਮਲ ਕੀਤਾ ਜਾਵੇਗਾ।

https://www.youtube.com/watch?v=fCABlTT_vYU

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button