NewsBreaking NewsD5 specialPoliticsPunjab

Pratap Bajwa ਨੇ ਫਿਰ ਮਾਰੀ ਦਹਾੜ,ਫਿਰ ਘੇਰੀ ਕੈਪਟਨ ਸਰਕਾਰ,ਸਾਹਮਣੇ ਕੱਢ ਮਾਰੀ ਵੱਡੀ ਗੱਲ,ਕੈਪਟਨ ਚੁੱਪ!

ਗੁਰਦਾਸਪੁਰ : ਪੰਜਾਬ ‘ਚ ਸਿਵਲ ਸਰਵਿਸਿਸ ਬੋਰਡ ਦੀ ਸਥਾਪਨਾ ਦੇ ਵਿਰੋਧ ‘ਚ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਇਸ ਬੋਰਡ ਦੀ ਸਥਾਪਨਾ ਦੇ ਵਿਰੋਧ ‘ਚ ਮੁੱਖਮੰਤਰੀ ਨੂੰ ਪੱਤਰ ਲਿਖ ਕੇ ਬਾਜਵਾ ਨੇ ਮੁੱਖਮੰਤਰੀ ਨੂੰ ਸਪੱਸ਼ਟ ਰੂਪ ‘ਚ ਕਿਹਾ ਕਿ ਬੋਰਡ ਸਥਾਪਤ ਕਰਨ ਸਬੰਧੀ 2 ਜੂਨ ਨੂੰ ਜਾਰੀ ਕੀਤੇ ਆਦੇਸ਼ਾਂ ਬਾਰੇ ਆ ਰਹੀ ਤਾਜ਼ਾ ਰਿਪੋਰਟਸ ਕਾਂਗਰਸੀ ਮੰਤਰੀਆਂ, ਸੰਸਦ ਮੈਬਰਾਂ ਅਤੇ ਵਿਧਾਇਕਾਂ ਦੀ ਦੁਖੀ ਭਾਵਨਾਵਾਂ ‘ਤੇ ਲੂਣ ਲਗਾਉਣ ਦਾ ਕੰਮ ਕਰ ਰਹੀ ਹੈ।

ਹੁਣ ਨਹੀਂ ਬਚਦੇ Diljit Dosanjh ਤੇ Jazzy B, Ravneet Bittu ਦਾ ਵੱਡਾ ਬਿਆਨ,’ਹੁਣ ਪੰਜਾਬ ਸੋਚ ਸਮਝ ਕੇ ਵੜਿਓ’

ਬਾਜਵਾ ਨੇ ਮੁੱਖਮੰਤਰੀ ਨੂੰ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਸੂਬੇ ਦੀ ਆਬਕਾਰੀ ਨੀਤੀ ਨੂੰ ਅੰਤਿਮ ਰੂਪ ਦਿੰਦੇ ਸਮਾਂ ਪ੍ਰਮੁੱਖ ਸਕੱਤਰ ਨੇ ਕੈਬੀਨਟ ਮੰਤਰੀਆਂ ਨੂੰ ਅਪਮਾਨਿਤ ਕੀਤਾ ਸੀ ਪਰ ਹੁਣ ਮੁੜ ਚੀਫ ਸਕੱਤਰ ਦੀ ਅਗਵਾਈ ਵਿੱਚ ਹੀ ਸ਼ਕਤੀਸ਼ਾਲੀ ਸਿਵਲ ਸੇਵਾਵਾਂ ਬੋਰਡ ਸਥਾਪਤ ਕਰਕੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਆਂ ਦਾ ਮਨੋਬਲ ਗਿਰਾਉਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਨਕਾਰਾਤਮਕ ਕਦਮ ਚੁੱਕਿਆ ਜਾ ਰਿਹਾ ਹੈ।

https://www.youtube.com/watch?v=44RZJsIaknk

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button