Breaking NewsD5 specialNewsPunjabTop News

Parkash Singh Badal ਨੇ Congress ਨੂੰ ਦਿੱਤੀ ਸਲਾਹ, ‘ਜਦੋਂ ਤੱਕ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਇਕੱਠੇ ਨਹੀਂ ਚੱਲਦੇ, ਉਦੋਂ ਤੱਕ ਕਾਂਗਰਸ ਨੂੰ ਨਹੀਂ ਮਿਲੇਗੀ ਸਫਲਤਾ’

ਨਾਭਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਰ ਨੂੰ ਨਾਭਾ ‘ਚ ਪ੍ਰੀਤ ਕੰਬਾਇਨ ਇੰਡਸਟਰੀ ਦੇ ਐਮ.ਡੀ.ਹਰੀ ਸਿੰਘ ਦੇ ਘਰ ਪੁੱਜੇ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਸਰਕਾਰ ‘ਤੇ ਤੰਜ ਕਸਦੇ ਹੋਏ ਕਿਹਾ ਕਿ ਜਦੋਂ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਇਕੱਠੇ ਨਹੀਂ ਚੱਲਦੇ, ਉਦੋਂ ਤੱਕ ਪਾਰਟੀ ਨੂੰ ਸਫ਼ਲਤਾ ਨਹੀਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਉਥੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਮੁੱਖ ਮੰਤਰੀ ਅਹੁਦਾ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਉਨ੍ਹਾਂ ਨੂੰ ਬਗਾਵਤ ਨਹੀਂ ਕਰਨੀ ਚਾਹੀਦੀ ਸੀ।

🔴 LIVE🔴ਕਿਸਾਨਾਂ ਦਾ ਫੈਸਲਾ, ਸਰਕਾਰਾਂ ਨੂੰ ਪਾਇਆ ਵਖਤ, ਗ੍ਰਹਿ ਮੰਤਰੀ ਦਾ ਬਿਆਨ, ਵਾਲ-ਵਾਲ ਬਚੀ ਕਿਸਾਨ ਬੀਬੀ ਦੇ ਖੁਲਾਸੇ

ਉਨ੍ਹਾਂ ਨੂੰ ਵੀ ਕਈ ਵਾਰ ਇਹ ਅਹੁਦਾ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਵੀ ਪਾਰਟੀ ‘ਚ ਆਪਣਾ ਸਰਬੋਤਮ ਦਿੱਤਾ। ਅਮਰਿੰਦਰ ਸਿੰਘ ਦਾ ਪਾਰਟੀ ਛੱਡਣਾ ਨਿੰਦਣਯੋਗ ਹੈ। ਉਨ੍ਹਾਂ ਨੇ ਕਦੇ ਵਿਰੋਧੀ ਦਲਾਂ ਨੂੰ ਬਦਨਾਮ ਨਹੀਂ ਕੀਤਾ ਸਗੋਂ ਮੁੱਦਿਆਂ ‘ਤੇ ਲੜਾਈ ਲੜੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਪੰਜਾਬ ਨੂੰ ਜੋ ਨੁਕਸਾਨ ਹੋਇਆ ਹੈ, ਉਹ ਅੰਗਰੇਜਾਂ ਅਤੇ ਮੁਗਲਾਂ ਨੇ ਨਹੀਂ ਕੀਤਾ ਹੈ। ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ‘ਤੇ ਮੋਦੀ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਸਬਜ਼ੀਆਂ ਅਤੇ ਹੋਰ ਖਾਦ ਪਦਾਰਥ ਵੀ ਮਹਿੰਗੇ ਹੋ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button