Breaking NewsD5 specialNewsSports

Practice Session ਵਿੱਚ ਪੁਰਾਣੇ ਅੰਦਾਜ਼ ‘ਚ ਦਿਖਾਈ ਦਿੱਤੇ Dhoni

ਨਵੀਂ ਦਿੱਲੀ  : ਇੰਡੀਅਨ ਪ੍ਰੀਮੀਅਰ ਲੀਗ 2021 ਦਾ ਆਗਾਜ਼ 9 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ‘ਚ ਚੇਂਨਈ ਸੁਪਰ ਕਿੰਗਸ ਨੇ 14ਵੇਂ ਸੀਜਨ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਅਭਿਆਸ ਸ਼ੈਸਨ ਵਿੱਚ ਧੋਨੀ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਧੋਨੀ ਦੀ ਟ੍ਰੇਨਿੰਗ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਧੋਨੀ ਆਪਣੇ ਪੁਰਾਣੇ ਅੰਦਾਜ਼ ‘ਚ ਬੈਟਿੰਗ ਕਰਦੇ ਦਿਖ ਰਹੇ ਹਨ।

ਸਿੰਘੂ ਬਾਰਡਰ ‘ਤੇ ਅਨੋਖੀ ਚੀਜ਼ ਲੈਕੇ ਪਹੁੰਚੇ ਨੌਜਵਾਨ, ਦਿੱਲੀ ਦੇ ਲੋਕ ਰਹਿ ਗਏ ਹੈਰਾਨ, ਦੇਖਣ ਪਹੁੰਚ ਰਹੇ ਨੇ ਲੋਕ!

ਚੇਂਨਈ ਸੁਪਰ ਕਿੰਗਸ ਨੇ ਉਨ੍ਹਾਂ ਦੀ ਪ੍ਰੈਕਟਿਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਮਾਹੀ ਨੇਟਸ ‘ਤੇ ਬੱਲੇਬਾਜ਼ੀ ਕਰ ਰਹੇ ਹਨ। ਸ਼ੁਰੁਆਤ ‘ਚ ਧੋਨੀ ਡਾਊਨ ਦ ਗਰਾਊਂਡ ਖੇਡਦੇ ਦਿਖ ਰਹੇ ਹਨ,  ਪਰ ਥੋੜ੍ਹੀ ਦੇਰ ਬਾਅਦ ਉਹ ਵੱਡੇ – ਵੱਡੇ ਸ਼ਾਟਸ ਖੇਡਦੇ ਅਤੇ ਗਗਨਚੁੰਬੀ ਛੱਕੇ ਲਗਾਉਂਦੇ ਦਿਖ ਰਹੇ ਹਨ। ਪਿਛਲੇ ਸਾਲ 15 ਅਗਸਤ ਨੂੰ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਹਿਣ ਵਾਲੇ ਐਮਐਸ ਧੋਨੀ ਲਈ ਆਈਪੀਐਲ 2020 ਕੁਝ ਖਾਸ ਨਹੀਂ ਰਿਹਾ ਸੀ।

ਤਾਮਿਲਨਾਡੂ ਪੁਲਿਸ ਨੇ ਕਿਸਾਨਾਂ ਦਾ ਕੀਤਾ ਆਹ ਹਾਲ ! ਕਿਸਾਨਾਂ ਦੇ ਪ੍ਰਧਾਨ ਨੇ ਲਾ ਲਿਆ ਫੋਨ ! ਹੋਏ ਵੱਡੇ ਖੁਲਾਸੇ !

ਕੋਰੋਨਾ ਮਹਾਮਾਰੀ ਦੇ ਦੌਰਾਨ ਯੂਏਈ ‘ਚ ਖੇਡੇ ਗਏ ਆਈਪੀਐਲ 13 ‘ਚ ਧੋਨੀ 14 ਮੈਚਾਂ ‘ਚ ਸਿਰਫ 200 ਰਨ ਹੀ ਬਣਾ ਸਕੇ ਸਨ।  ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇੱਕ ਵੀ ਹਾਫ਼ ਸੇਂਚੁਰੀ ਨਹੀਂ ਨਿਕਲੀ ਸੀ। ਉਥੇ ਹੀ ਪੂਰੇ ਸੀਜਨ ‘ਚ ਉਹ ਸਿਰਫ 116.27  ਦੇ ਸਟਰਾਇਕ ਰੇਟ ਨਾਲ ਰਨ ਬਣਾ ਸਕੇ ਸਨ। ਜ਼ਿਕਰਯੋਗ ਹੈ ਕਿ ਐਮਐਸ ਧੋਨੀ ਦੀ ਕਪਤਾਨੀ ‘ਚ ਚੇਂਨਈ ਸੁਪਰ ਕਿੰਗਸ ਤਿੰਨ ਵਾਰ ਇਸ ਲੀਗ ਦਾ ਖਿਤਾਬ ਜਿੱਤ ਚੁੱਕੀ ਹੈ। ਹਾਲਾਂਕਿ , ਆਈਪੀਐਲ 2020 ‘ਚ ਚੇਂਨਈ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ ਸੀ।  ਆਈਪੀਐਲ ਦੇ ਇਤਿਹਾਸ ‘ਚ ਪਹਿਲੀ ਵਾਰ ਚੇਂਨਈ ਪਲੇਅ ਆਫ ‘ਚ ਨਹੀਂ ਪਹੁੰਚ ਸਕੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button