Breaking NewsD5 specialNewsPunjabSports

ਪਟਿਆਲਾ ਦਾ ਇਹ ਮੁੰਡਾ ਦਵੇਗਾ ਕੋਹਲੀ ਅਤੇ ਧੋਨੀ ਨੂੰ ਟੱਕਰ (ਵੀਡੀਓ)

ਪਟਿਆਲਾ ਦੇ ਰਹਿਣ ਵਾਲੇ ਪ੍ਰਭਸਿਮਰਨ ਸਿੰਘ ਮਹਿਜ਼ 18 ਸਾਲ ਦੀ ਉਮਰ ਵਿੱਚ ਹੀ ਕਰੋੜਪਤੀ ਬਣ ਗਏ ਹਨ। ਆਈਪੀਐੱਲ 2019 ਲਈ ਖਿਡਾਰੀਆਂ ਦੀ ਨਿਲਾਮੀ ‘ਚ ਪੰਜਾਬ ਦੇ ਇਸ ਨੌਜਵਾਨ ਬੱਲੇਬਾਜ਼ ਦੀ ਕਿਸਮਤ ਖੁੱਲ੍ਹ ਗਈ ਹੈ। ਜੈਪੁਰ ‘ਚ ਹੋਣ ਵਾਲੇ ਆਈਪੀਐੱਲ ਦੇ 12ਵੇਂ ਸੀਜ਼ਨ ਦੀ ਨਿਲਾਮੀ ‘ਚ ਪ੍ਰੀਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਪ੍ਰਭਸਿਮਰਨ ਸਿੰਘ ਨੂੰ 4 ਕਰੋੜ 80 ਲੱਖ ਰੁਪਏ ਵਿੱਚ ਖਰੀਦਿਆ ਹੈ।

Read Also ਜਦੋਂ ਕੋਹਲੀ ਨੇ ਹਵਾ ‘ਚ ਉੱਡ ਕੇ ਕੀਤਾ ਕੈਚ, ਵੀਡੀਓ ਵਾਇਰਲ

ਨੀਲਾਮੀ ਦੌਰਾਨ ਪ੍ਰਭਸਿਮਰਨ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। ਪ੍ਰਭਸਿਮਰਨ ਸਿੰਘ ਨੇ ਹਾਲ ਹੀ ‘ਚ ਇੰਡੀਆ ਐਮਰਜਿੰਗ ਟੀਮ ਕੱਪ ‘ਚ ਅਫ਼ਗਾਨਿਸਤਾਨ ਦੀ ਟੀਮ ਖ਼ਿਲਾਫ਼ ਡੈਬਿਊ ਕੀਤਾ ਸੀ। ਪੰਜਾਬ ਰਣਜੀ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਪ੍ਰਭਸਿਮਰਨ ਦੀ ਚਰਚਾ ਚਾਰ-ਚੁਫੇਰੇ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button