PM Modi ਨੇ ਸ਼ਿੰਜੋ ਆਬੇ ਨੂੰ ਦਿੱਤਾ ਇਹ ਖਾਸ ਤੋਹਫਾ, ਜਾਣੋ ਕਿੱਥੇ ਅਤੇ ਕਿਸਨੇ ਕੀਤਾ ਤਿਆਰ
ਯਾਮਾਨਸ਼ੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਾਊਂਟ ਫ਼ੂਜੀ ਦੇ ਕੋਲ ਇਕ ਖ਼ੂਬਸੂਰਤ ਰਿਜ਼ਾਰਟ ‘ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੋਦੀ ਅਤੇ ਆਬੇ ਉਦਯੋਗਿਕ ਰੋਬੋਟ ਬਣਾਉਣ ਵਾਲੀ ਕੰਪਨੀ ‘ਫ਼ਾਨੁਕ ਕਾਰਪੋਰੇਸ਼ਨ’ ਦੇ ਕਾਰਖ਼ਾਨੇ ਦਾ ਦੂਰਾ ਕੀਤਾ। ਮੋਦੀ 13ਵੇਂ ਭਾਰਤ-ਜਾਪਾਨ ਸਾਲਾਨਾ ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਪੁੱਜੇ ਸਨ।
ਇਸ ਮੁਲਾਕਾਤ ਦੌਰਾਨ ਮੋਦੀ ਨੇ ਆਬੇ ਨੂੰ ਪੱਥਰ ਦੀਆਂ ਹੱਥਾਂ ਨਾਲ ਬਣੀਆਂ ਦੋ ਕਟੋਰੀਆਂ ਅਤੇ ਵਿਸ਼ੇਸ਼ ਤੌਰ ‘ਤੇ ਬੁਣੀ ਗਈ ਇਕ ਦਰੀ ਤੋਹਫੇ ਵਜੋਂ ਦਿੱਤੀ। ਸੂਤਰਾਂ ਨੇ ਦੱਸਿਆ ਕਿ ਦੋ ਦਿਨੀਂ ਦੌਰੇ ‘ਤੇ ਜਾਪਾਨ ਪਹੁੰਚੇ ਮੋਦੀ ਨੇ ਰਾਜਸਥਾਨ ਦੇ ਲਾਲ ਅਤੇ ਪੀਲੇ ਕ੍ਰਿਸਟਲ ਨਾਲ ਬਣੀਆਂ ਕਟੋਰੀਆਂ ਤੋਹਫੇ ਵਜੋਂ ਦਿੱਤੀਆਂ ਹਨ। ਇਨ੍ਹਾਂ ਨੂੰ ਗੁਜਰਾਤ ਵਿਚ ਖੰਭਾਤ ਖੇਤਰ ਦੇ ਮਸ਼ਹੂਰ ਕਾਰੀਗਰ ਸ਼ੱਬੀਰ ਹੁਸੈਨ ਇਬਰਾਹਿਮ ਭਾਈ ਸ਼ੇਖ ਨੇ ਬਣਾਇਆ ਹੈ।
Read Also ਮੋਦੀ ਨੇ ਫਿਲੀਪੀਨਸ ਨਾਲ ਕੀਤੇ ਇਹ ਸਮਝੌਤੇ
ਇਹ ਕਟੋਰੀਆਂ ਵਿਲੱਖਣ ਹਨ ਕਿਉਂਕਿ ਪੱਥਰਾਂ ਨੂੰ ਹੱਥ ਨਾਲ ਵਰਤੋਂ ਵਿਚ ਲਿਆਏ ਜਾਣ ਵਾਲੇ ਔਜ਼ਾਰਾਂ ਦੀ ਮਦਦ ਨਾਲ ਕਟੋਰੀ ਦੇ ਆਕਾਰ ਵਿਚ ਢਾਲਿਆ ਗਿਆ ਹੈ ਅਤੇ ਕਿਸੇ ਵੀ ਲੇਥ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਗਈ। ਮੋਦੀ ਨੇ ਟਵੀਟ ਕੀਤਾ, ”ਅਪਣੇ ਘਰ ‘ਚ ਗਰਮਜੋਸ਼ੀ ਨਾਲ ਸਵਾਗਤ ਲਈ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਧਨਵਾਦ। ਮੈਂ ਇਸ ਨਾਲ ਕਾਫ਼ੀ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਚਾਪਸਟਿਕ ਨਾਲ ਨਾਲ ਖਾਣਾ ਵੀ ਸਿਖਾਇਆ।
Extremely grateful to PM @AbeShinzo for the warm reception at his home. I am truly honoured by this gesture.
PM Abe also taught me the Japanese way of eating food using chopsticks! pic.twitter.com/A4Gr27rPtd
— Narendra Modi (@narendramodi) October 28, 2018
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.