PM Modi 24 ਸਤੰਬਰ ਨੂੰ ਜਾਣਗੇ America, ਕਵਾਡ ਸਿਖਰ ਬੈਠਕ ਅਤੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਲੈਣਗੇ ਹਿੱਸਾ
ਨਵੀਂ ਦਿੱਲੀ/ਵਾਸ਼ਿੰਗਟਨ : ਪ੍ਰਧਾਨਮੰਤਰੀ ਨਰਿੰਦਰ ਮੋਦੀ 24 ਅਤੇ 25 ਸਤੰਬਰ ਨੂੰ ਅਮਰੀਕਾ ਦੀ ਯਾਤਰਾ ‘ਤੇ ਜਾਣਗੇ। ਇਸ ਦੌਰਾਨ ਉਹ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਨੇਤਾਵਾਂ ਦੇ ਨਾਲ ਕਵਾਡ ਸਿਖਰ ਸੰਮੇਲਨ ‘ਚ ਹਿੱਸਾ ਲੈਣ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਲਾਨਾ ਇਕੱਠ ਨੂੰ ਵੀ ਸੰਬੋਧਿਤ ਕਰਨਗੇ।
Khabran Da Sira🔴LIVE : ਕਿਸਾਨਾਂ ਨੇ ਰੋਕਿਆ PM ਮੋਦੀ ਦਾ ਰਸਤਾ ! ਭਾਜਪਾ ’ਚ ਬਗਾਵਤ ! ਜਥੇਬੰਦੀਆਂ ਅੱਗੇ ਝੁਕੀ ਸਰਕਾਰ
ਦੱਸ ਦਈਏ ਕਿ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਵਾਸ਼ਿੰਗਟਨ ‘ਚ ਮੁਲਾਕਾਤ ਕਰਨਗੇ। ਜਨਵਰੀ 2021 ਵਿਚ ਜੋ ਬਾਈਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਆਹਮੋ-ਸਾਹਮਣੇ ਹੋਣਗੇ। ਪੀਐਮ ਮੋਦੀ 22 ਸਤੰਬਰ ਦੀ ਰਾਤ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚਣਗੇ। ਵ੍ਹਾਈਟ ਹਾਊਸ ਨੇ ਇਸ ਸੰਬੰਧੀ ਬਿਆਨ ਜਾਰੀ ਕੀਤਾ ਹੈ। ਰਾਸ਼ਟਰਪਤੀ ਬਾਈਡਨ ਦੇ ਹਵਾਲੇ ਤੋਂ ਜਾਰੀ ਬਿਆਨ ‘ਚ ਪੀਐਮ ਮੋਦੀ ਦੀ ਮੇਜ਼ਬਾਨੀ ਨੂੰ ਲੈ ਕੇ ਖੁਸ਼ੀ ਪ੍ਰਗਟ ਕੀਤੀ ਗਈ ਹੈ।
D5 Channel Punjabi ਅਕਾਲੀਆਂ ਤੇ ਕਾਂਗਰਸੀਆਂ ‘ਚ ਖੜ੍ਕੀ! ਸ਼ਰੇਆਮ ਪਾਇਆ ਗਲਿਆਂ ਨੂੰ ਹੱਥ
ਅਮਰੀਕਾ ‘ਚ ਕਵਾਡ ਦੇਸ਼ਾਂ ਦੀ ਇੱਕ ਮੀਟਿੰਗ ਵੀ ਹੈ, ਜਿਸ ਵਿੱਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਵੀ ਸ਼ਿਰਕਤ ਕਰਨਗੇ। ਪੀਐਮ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਤਾਲਿਬਾਨ, ਚੀਨ ਅਤੇ ਕੋਰੋਨਾ ਬਾਰੇ ਚਰਚਾ ਹੋਣ ਦੀ ਉਮੀਦ ਹੈ। ਉਹ 25 ਸਤੰਬਰ ਨੂੰ ਨਿਉਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 76 ਵੇਂ ਸੈਸ਼ਨ ਨੂੰ ਸੰਬੋਧਨ ਕਰਨਗੇ।
ਮੋਦੀ ਦੇ ਘਰ ਅੱਗੇ ਲੱਗੂ ਮੋਰਚਾ! ਚੜੂਨੀ ਦਾ ਧਮਾਕਾ || D5 Channel Punjabi
ਰਾਸ਼ਟਰਪਤੀ ਬਾਈਡਨ ਨੇ ਮਾਰਚ ਵਿੱਚ ਡਿਜ਼ੀਟਲੀ ਕਵਾਡ ਲੀਡਰਾਂ ਦੇ ਪਹਿਲੇ ਸੰਮੇਲਨ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਜਬਰੀ ਕਬਜ਼ੇ ਵਰਗੀਆਂ ਅੜਚਨਾਂ ਤੋਂ ਮੁਕਤ, ਖੁੱਲੇ, ਸਮਾਵੇਸ਼ੀ, ਲੋਕਤੰਤਰੀ-ਮਹੱਤਵ ਵਾਲੇ ਹਿੰਦ-ਪ੍ਰਸ਼ਾਂਤ ਖੇਤਰ ਦੇ ਸੰਕਲਪ ਦਾ ਪ੍ਰਗਟਾਵਾ ਕੀਤਾ ਗਿਆ। ਇੱਕ ਤਰ੍ਹਾਂ ਨਾਲ, ਇਸ ਨੂੰ ਚੀਨ ਦੇ ਲਈ ਇੱਕ ਸੰਦੇਸ਼ ਦੇ ਰੂਪ ਵਿੱਚ ਦੇਖਿਆ ਗਿਆ ਸੀ. ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਸਤੰਬਰ 2019 ਵਿੱਚ ਅਮਰੀਕਾ ਦਾ ਦੌਰਾ ਕੀਤਾ ਸੀ ਜਦੋਂ ਉਨ੍ਹਾਂ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਨੂੰ ਸੰਬੋਧਨ ਕੀਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.