Breaking NewsD5 specialIndiaNewsSportsTop News

PM Modi ਨੇ ਨਿਭਾਇਆ ਆਪਣਾ Promise, PV Sindhu ਨੂੰ ਆਫਰ ਕੀਤੀ ਇਹ ਖਾਸ ਚੀਜ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਕਾਂਸੀ ਤਗਮਾ ਜੇਤੂ ਪੀਵੀ ਸਿੰਧੂ ਨੂੰ ਆਈਸਕ੍ਰੀਮ ਆਫਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੈਂ ਇਨ੍ਹਾਂ ਨੂੰ ਆਈਸਕ੍ਰੀਮ ਖਵਾਉਣੀ ਹੈ ਕਿਉਂਕਿ ਮੈਂ ਵਾਅਦਾ ਕੀਤਾ ਸੀ।

Farmers Protest ਨਵੇਂ ਅੰਦੋਲਨ ਦੀ ਸ਼ੁਰੂਆਤ ਕਿਸਾਨਾਂ ਦਾ ਵੱਡਾ ਐਲਾਨ,ਹਾਈਵੇਅ ਹੋਵੇਗਾ ਜਾਮ ! D5 Channel Punjabi

ਉਨ੍ਹਾਂ ਨੇ ਕਿਹਾ ਕਿ ਸਭ ਬੰਦ ਹੋ ਗਿਆ ਹੈ ਨਾ। ਇਸ ‘ਤੇ ਪੀਵੀ ਸਿੰਧੂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਹਾਂਜੀ ਸਰ ਅਜੇ ਓਲੰਪਿਕ ਟਾਈਮ ‘ਤੇ ਸਭ ਬੰਦ ਹੈ। ਪੀਐਮ ਨੇ ਕਿਹਾ ਕਿ ਸਾਰਿਆਂ ਨੂੰ ਆਈਸਕ੍ਰੀਮ ਖਵਾਓ। ਇਹ ਵੀ ਫਿਰ ਡਬਲ – ਡਬਲ ਮੈਡਲ ਲੈ ਕੇ ਆਉਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਨਾਲ ਨਾਸ਼ਤਾ ਕਰਦੇ ਹੋਏ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਕਿ ਸਾਡੇ ਓਲੰਪਿਕ ਨਾਇਕਾਂ ਦੇ ਨਾਲ ਯਾਦਗਾਰ ਗੱਲਬਾਤ। ਆਈਸਕ੍ਰੀਮ ਅਤੇ ਚੂਰਮਾ ਤੋਂ ਲੈ ਕੇ ਚੰਗੀ ਸਿਹਤ ਅਤੇ ਫਿਟਨੈੱਸ ਦੇ ਨਾਲ – ਨਾਲ ਪ੍ਰੇਰਣਾਦਾਈ ਕਹਾਣੀਆਂ ਅਤੇ ਖੁਸ਼ੀ ਦੇ ਪਲਾਂ ‘ਤੇ ਗੱਲਬਾਤ।

🔴LIVE :ਅੰਦੋਲਨ ਦਾ ਅਸਰ, ਭਾਜਪਾ ‘ਚ ਬਗਾਵਤ ! ‘ਆਪ’ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ! ਆਪਸ ‘ਚ ਉਲਝੇ ਭਾਜਪਾ ਵਰਕਰ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਜ਼ਾਦੀ ਦਿਵਸ ਸਮਾਰੋਹ ਦੇ ਅਗਲੇ ਦਿਨ ਇਨ੍ਹਾਂ ਖਿਡਾਰੀਆਂ ਨੂੰ ਆਪਣੇ ਘਰ ਨਾਸ਼ਤੇ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਆਜ਼ਾਦੀ ਦਿਵਸ ਸਮਾਰੋਹ ‘ਚ ਸ਼ਾਮਿਲ ਹੋਣ ਲਈ ਲਾਲ ਕਿਲ੍ਹੇ ‘ਤੇ ਵੀ ਵਿਸ਼ੇਸ਼ ਰੂਪ ਨਾਲ ਸੱਦਾ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button